ਪਟਿਆਲਾ- ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ। ਅੱਜ ਤਿਰੰਗਾ ਯਾਤਰਾ ਦੇ ਸੰਬੰਧ ‘ਚ ਪਟਿਆਲਾ ਪਹੁੰਚੇ ਅਸ਼ਵਨੀ ਸ਼ਰਮਾ ਨੇ ਸਰਕਟ ਹਾਊਸ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ‘ਚ ਗਲਤਾਨ ਹੋਈ ਹੈ ਤੇ ਲੋਕਾਂ ਨੂੰ ਝੂਠ ਬੋਲ ਬੋਲ ਕੇ ਹੋਰ ਰਾਜਾਂ ‘ਚ ਸੱਤਾ ਹਥਿਆਉਣਾ ਚਾਹੁੰਦੀ ਹੈ।ઠਉਨ੍ਹਾਂ ਕਿਹਾ ਕਿ ਤਿਰੰਗਾ ਯਾਤਰਾ ਜਿਹੜੀਆਂ ਉਹ ਧਰਮ ਜਾਤ ਤੋਂ ਉੱਪਰ ਉੱਠ ਕੇ ਲੋਕਾਂ ‘ਚ ਸਦਭਾਵਨਾ ਪੈਦਾ ਕਰੇਗੀ।
ਚੰਡੀਗੜ੍ਹ ਪੰਜਾਬ ਦਾ ਹੈ ਤੇ ਪੰਜਾਬ ਨੂੰ ਮਿਲਣਾ ਚਾਹੀਦੈ : ਅਸ਼ਵਨੀ ਸ਼ਰਮਾ
