ਸੈਕਰਾਮੈਂਟੋ, 6 ਅਗਸਤ- ਅਮਰੀਕਾ ਦੇ ਪੈਨਸਲਵੇਨੀਆ ਰਾਜ ‘ਚ ਨੈਸਕੋਪੈੱਕ ਵਿਖੇ ਇਕ ਘਰ ਨੂੰ ਲੱਗੀ ਭਿਆਨਕ ਅੱਗ ‘ਚ ਸੜਕੇ 3 ਬੱਚਿਆਂ ਸਮੇਤ 10 ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ 10 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ਦੀ ਉਮਰ 5 ਸਾਲ ਤੋਂ ਲੈ ਕੇ 79 ਸਾਲ ਦੱਸੀ ਜਾ ਰਹੀ ਸੀ। ਨੈਸਕੋਪੈੱਕ ਫਿਲਾਡੈਲਫੀਆ ਦੇ ਉੱਤਰ-ਪੱਛਮ ‘ਚ ਤਕਰੀਬਨ 95 ਕਿਲੋਮੀਟਰ ਦੂਰ ਸਥਿਤ ਹੈ।
ਅਮਰੀਕਾ ‘ਚ ਵਾਪਰਿਆ ਰੂਹ ਕੰਬਾਊ ਹਾਦਸਾ, ਇਕ ਘਰ ‘ਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ 10 ਲੋਕ
