ਝਬਾਲ, 6 ਅਗਸਤ -ਪਿੰਡ ਝਬਾਲ ਵਿਖੇ ਬੀਤੀ ਰਾਤ 1500 ਦੇ ਲੈਣ-ਦੇਣ ਬਦਲੇ ਗੁਆਂਢੀਆਂ ਨੇ ਤਰਸੇਮ ਸਿੰਘ (40) ਪੁੱਤਰ ਗੁਰਾ ਸਿੰਘ ਦੀ ਕੁੱਟ ਮਾਰ ਕਰਨ ਤੋਂ ਬਾਅਦ ਉਸ ਨੂੰ ਕਰੰਟ ਲਗਾ ਕੇ ਮਾਰ ਦਿੱਤਾ, ਜਦੋਂਕਿ ਮ੍ਰਿਤਕ ਦੇ ਭਰਾ ਅਵਤਾਰ ਸਿੰਘ ਨੂੰ ਵੀ ਹਮਲਾਵਰਾਂ ਨੇ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ। ਇਸ ਸੰਬੰਧੀ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪੱਲੇਦਾਰੀ ਕਰਦਾ ਸੀ ਅਤੇ ਗੁਆਂਢੀਆਂ ਨਾਲ ਕੋਈ 1500 ਰੁਪਏ ਦਾ ਲੈਣ ਦੇਣ ਸੀ, ਜਿਸ ਬਦਲੇ ਬੀਤੀ ਰਾਤ ਸਾਜਨ, ਲੱਭੂ ਪੁਤਰਾਨ ਬਲਦੇਵ ਸਿੰਘ ਵਾਸੀ ਝਬਾਲ ਅਤੇ 10/15 ਅਣਪਛਾਤੇ ਵਿਅਕਤੀਆਂ ਨੇ ਰਾਤ ਸਮੇਂ ਘਰ ਅੰਦਰ ਦਾਖ਼ਲ ਹੋ ਕੇ ਤਰਸੇਮ ਸਿੰਘ ਨੂੰ ਕੋਠੇ ‘ਤੇ ਖੜ੍ਹ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਅਤੇ ਬਾਅਦ ‘ਚ ਉਸ ਨੂੰ ਕਰੰਟ ਲਗਾ ਕੇ ਮਾਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
Related Posts
ਸ਼੍ਰੀਨਗਰ ਅੱਤਵਾਦੀ ਹਮਲੇ ‘ਤੇ ਕਸ਼ਮੀਰ ਦੇ ਆਈ.ਜੀ.ਪੀ. ਦਾ ਬਿਆਨ ਆਇਆ ਸਾਹਮਣੇ
ਸ੍ਰੀਨਗਰ, 14 ਦਸੰਬਰ (ਬਿਊਰੋ)- ਸ਼੍ਰੀਨਗਰ ਅੱਤਵਾਦੀ ਹਮਲੇ ‘ਤੇ ਕਸ਼ਮੀਰ ਦੇ ਆਈ.ਜੀ.ਪੀ. ਦਾ ਕਹਿਣਾ ਹੈ ਕਿ ਇਹ ਦੋ ਵਿਦੇਸ਼ੀ ਅੱਤਵਾਦੀਆਂ ਅਤੇ ਇਕ…
ਨੰਗੇ ਪੈਰੀਂ ਈਦਗਾਹ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 3 ਮਈ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਈਦ ਉਲ ਫਿਤਰ ਦੇ ਮੌਕੇ ‘ਤੇ ਨੰਗੇ ਪੈਰੀਂ ਈਦਗਾਹ ਪਹੁੰਚੇ…
Delhi CM Attacked : ਹਮਲੇ ਮਗਰੋਂ CM ਰੇਖਾ ਗੁਪਤਾ ਦੀ ਪਹਿਲੀ ਤਸਵੀਰ ਆਈ ਸਾਹਮਣੇ
ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ‘ਤੇ ਹਮਲਾ ਦਿੱਲੀ ਦੇ ਮੁੱਖ ਮੰਤਰੀ ‘ਤੇ ਹਮਲੇ ਤੋਂ ਬਾਅਦ CM ਰੇਖਾ ਗੁਪਤਾ ਦੀ…
