ਸਟੇਟ ਬੈਂਕ ਆਫ਼ ਪਟਿਆਲਾ ’ਚੋਂ ਬੱਚਾ 35 ਲੱਖ ਲੈ ਕੇ ਫ਼ਰਾਰ, ਜਾਂਚ ’ਚ ਜੁੱਟੀ ਪੁਲਿਸ

ਪਟਿਆਲਾ, 3 ਅਗਸਤ – ਸਟੇਟ ਬੈਂਕ ਆਫ਼ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਲਾਗੇ ਬੈਂਕ ਦੀ ਮੁੱਖ ਬਰਾਂਚ ਦੇ ਸਟਰਾਂਗ ਰੂਮ ਕੋਲ ਇਕ ਬੱਚਾ 35 ਲੱਖ ਰੁਪਏ ਦਾ ਬੈਗ ਲੈ ਕੇ ਫ਼ਰਾਰ ਹੋ ਗਿਆ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਮੁਖੀ ਨੇ ਦੱਸਿਆ ਕਿ ਬੈਂਕ ਦੇ ਸਟਰਾਂਗ ‘ਚੋਂ 35 ਲੱਖ ਰੁਪਏ ਦਾ ਬੈਗ ਏ.ਟੀ.ਐੱਮ. ‘ਚ ਪਾਉਣ ਲਈ ਬਾਹਰ ਕੱਢਿਆ ਗਿਆ ਸੀ।

ਇਸ ਦੌਰਾਨ ਬੈਂਕ ਗਾਰਡ ਤੇ ਏ.ਟੀ.ਐੱਮ. ‘ਚ ਪੈਸੇ ਪਾਉਣ ਵਾਲੇ ਮੁਲਾਜ਼ਮਾਂ ਦਾ ਧਿਆਨ ਇਧਰ-ਉਧਰ ਹੋਣ ਕਰਕੇ ਬੱਚਾ ਬੈਗ ਲੈ ਕੇ ਫ਼ਰਾਰ ਹੋ ਗਿਆ। ਥਾਣਾ ਮੁਖੀ ਦਾ ਕਹਿਣਾ ਸੀ ਕਿ ਬੈਂਕ ਵਲੋਂ ਦੱਸਿਆ ਗਿਆ ਹੈ ਕਿ ਚੋਰੀ ਹੋਏ ਬੈਗ ‘ਚ 35 ਲੱਖ ਰੁਪਏ ਸਨ। ਫ਼ਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *