ਰਾਜਕੋਟ- ਸਾਵਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਦੇਸ਼ ਬਣੇ ਹਰ ਮੰਦਰ ’ਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾ ਰਹੀ ਹੈ। ਕੱਲ ਯਾਨੀ ਕਿ ਸੋਮਵਾਰ ਨੂੰ ਸਾਵਣ ਮਹੀਨੇ ਦਾ ਤੀਜਾ ਸੋਮਵਾਰ ਸੀ। ਮੰਦਰਾਂ ’ਚ ਭਗਵਾਨ ਸ਼ਿਵ ਦੇ ਜਲਭਿਸ਼ੇਕ ਲਈ ਭੀੜ ਵੇਖੀ ਗਈ। ਵੱਡੀ ਗਿਣਤੀ ’ਚ ਸ਼ਰਧਾਲੂ ਮੰਦਰਾਂ ’ਚ ਕਤਾਰਾਂ ’ਚ ਲੱਗੇ ਨਜ਼ਰ ਆਏ। ਭਗਵਾਨ ਸ਼ਿਵ ਨੂੰ ਲੋਕ ਜਲ ਅਤੇ ਦੁੱਧ ਚੜ੍ਹਾ ਰਿਹਾ ਹੈ ਤਾਂ ਉੱਥੇ ਹੀ ਔਰਤਾਂ ਪ੍ਰਿਯ ਨੰਦੀ ਨੂੰ ਪ੍ਰਾਰਥਨਾ ਕਰਦੀਆਂ ਵੇਖੀਆਂ ਗਈਆਂ।
ਸਾਵਣ ਦੇ ਮਹੀਨੇ 16 ਫੁੱਟ ਉੱਚੀ ਮੂਰਤੀ ਫਾਈਬਰ ਮਟੈਰੀਅਲ ਨਾਲ ਜੈਪੁਰ ’ਚ ਤਿਆਰ ਹੋਈ ਹੈ। ਭਗਵਾਨ ਭੋਲੇਨਾਥ ਅਤੇ ਪ੍ਰਿਯ ਨੰਦੀ ਨਾਲ 8 ਅਗਸਤ ਨੂੰ ਗੁਜਰਾਤ ਦੇ ਆਣੰਦ ਸਥਿਤ ਸਾਈਂਬਾਬਾ ਮੰਦਰ ਅਤੇ ਬਿਰਧ ਆਸ਼ਰਮ ਕੰਪਲੈਕਸ ’ਚ ਬਿਰਾਜਮਾਨ ਹੋਣਗੇ। 16 ਫੁੱਟ ਉੱਚੀ ਇਸ ਮੂਰਤੀ ਨਾਲ ਪੈਦਲ ਯਾਤਰੀ ਸ਼ਰਧਾਲੂਆਂ ਦਾ ਇਕ ਦਲ ਸੋਮਨਾਥ ਜੋਤੀਲਿੰਗਧਾਮ ਤੋਂ ਆਣੰਦ ਤੱਕ ਨਾਲ ਯਾਤਰਾ ਕਰ ਰਿਹਾ ਹੈ। ਸਾਵਣ ’ਚ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਇਸ ਦਲ ਨੂੰ ਥਾਂ-ਥਾਂ ਰੋਕ ਕੇ ਲੋਕ ਦਰਸ਼ਨ ਕਰ ਰਹੇ ਹਨ।