ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਰਿਹਾਇਸ਼ ਦੇ ਸਾਹਮਣੇ ਪਿਛਲੇ ਢਾਈ ਮਹੀਨੇ ਤੋਂ ਮੋਰਚੇ ‘ਤੇ ਬੈਠੇ ਪੰਜਾਬ ਪੁਲਿਸ ਭਰਤੀ 2016 ‘ਚ ਵੇਟਿੰਗ ਤੇ 2017 ਵੈਰੀਫਿਕੇਸ਼ਨ ਉਮੀਦਵਾਰਾਂ ‘ਚੋਂ ਇਕ ਨੇ ਅੱਧੀ ਰਾਤ ਨੂੰ ਸਪਰੇਅ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਵੀਰਵਾਰ ਤੋਂ 3 ਅਤੇ ਸ਼ੁੱਕਰਵਾਰ ਤੋਂ 8 ਉਮੀਦਵਾਰ ਸਪਰੇਅ ਦੀ ਬੋਤਲ ਲੈ ਕੇ ਮਰਨ ਵਰਤ ‘ਤੇ ਬੈਠੇ ਹਨ। ਉਨ੍ਹਾਂ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਸ਼ਨਿੱਚਰਵਾਰ ਤਕ ਉਨ੍ਹਾਂ ਨੂੰ ਨਿਯੁਕਤੀ ਪੱਤਰ ‘ਚ ਦਿੱਤੇ ਗਏ ਤਾਂ ਉਹ ਖੁਦਕੁਸ਼ੀ ਕਰ ਲੈਣਗੇ।