ਕੋਲੰਬੋ, 15 ਜੁਲਾਈ-ਸ਼੍ਰੀਲੰਕਾ ‘ਚ ਸਿਆਸੀ ਅਤੇ ਆਰਥਿਕ ਸੰਕਟ ‘ਚ ਦੇਸ਼ ਤੋਂ ਫ਼ਰਾਰ ਹੋਏ ਗੋਟਬਾਯਾ ਰਾਜਪਕਸ਼ੇ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਦੇ ਬਾਅਦ ਹੁਣ ਸਪੀਕਰ ਵਲੋਂ ਰਾਜਪਕਸ਼ੇ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਨਾਲ ਹੀ ਇਹ ਐਲਾਨ ਕੀਤਾ ਗਿਆ ਹੈ ਕਿ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਹੁਣ 7 ਦਿਨ ਦੇ ਅੰਦਰ ਨਵੇਂ ਰਾਸ਼ਟਰਪਤੀ ਦੀ ਨਿਯੁਕਤੀ ਕੀਤੀ ਜਾਵੇਗੀ।
ਸ਼੍ਰੀਲੰਕਾ ‘ਚ ਜਾਰੀ ਬਵਾਲ ‘ਚ ਸਪੀਕਰ ਦਾ ਇਹ ਬਿਆਨ ਬੇਹੱਦ ਮਹੱਤਵਪੂਰਨ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਹਜ਼ਾਰਾਂ ਪ੍ਰਦਰਸ਼ਨਕਾਰੀ ਗੋਟਬਾਯਾ ਦੇ ਅਸਤੀਫ਼ੇ ਅਤੇ ਨਵੇਂ ਰਾਸ਼ਟਰਪਤੀ ਦੀ ਨਿਯੁਕਤੀ ਦੀ ਮੰਗ ਕਰ ਰਹੇ ਸਨ।