ਪੰਜਸ਼ੀਰ ਦੇ ਲੜਾਕਿਆਂ ਨੇ 3 ਜ਼ਿਲ੍ਹਿਆਂ ਨੂੰ ਮੁਕਤ ਕਰਵਾਇਆ

pnsir/nawanpunajb.com

ਕਾਬੁਲ, 21 ਅਗਸਤ (ਦਲਜੀਤ ਸਿੰਘ)- ਤਾਲਿਬਾਨ ਨੇ ਲਗਭਗ ਪੂਰੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਹੈ। ਓਧਰ ਪੰਜਸ਼ੀਰ ਦੇ ਲੜਾਕਿਆਂ ਨੇ ਤਾਲਿਬਾਨ ਵਿਰੁੱਧ ਬਗਾਵਤ ਕਰ ਦਿੱਤੀ ਹੈ। ਤਾਲਿਬਾਨ ਦੇ ਇਕ ਵਫਦ ਨੂੰ ਪੰਜਸ਼ੀਰ ’ਚ ਅਹਿਮਦ ਸ਼ਾਹ ਮਸੂਦ ਦੇ ਬੇਟੇ ਅਹਿਮਦ ਮਸੂਦ ਨਾਲ ਗੱਲਬਾਤ ਕਰਨ ਲਈ ਭੇਜਿਆ ਗਿਆ ਹੈ। ਮਸੂਦ ਨੇ ਕਿਹਾ ਹੈ ਕਿ ਉਹ ਗੱਲਬਾਤ ਅਤੇ ਹਮਲਾ ਦੋਹਾਂ ਲਈ ਤਿਆਰ ਹੈ।
ਪੰਜਸ਼ੀਰ ਦੇ ਆਸ-ਪਾਸ ਤਾਲਿਬਾਨ ਅਤੇ ਸਥਾਨਕ ਲੜਾਕਿਆਂ ਦਰਮਿਆਨ ਸੰਘਰਸ਼ ਦੀਆਂ ਖਬਰਾਂ ਹਨ। ਪੰਜਸ਼ੀਰ ਦੇ ਸਥਾਨਕ ਸੂਤਰਾਂ ਮੁਤਾਬਕ ਇਥੋਂ ਲਗਭਗ 50 ਕਿਲੋਮੀਟਰ ਦੂਰ ਬਗਲਾਨ ਸੂਬੇ ਦੇ ਪੁਲ-ਏ-ਹਿਸਾਰ ਜ਼ਿਲੇ ਅਤੇ ਪਰਵਾਨ ਸੂਬੇ ਦੇ ਚਾਰਿਕਾਰ ਇਲਾਕੇ ਸਮੇਤ 3 ਜ਼ਿਿਲ੍ਹਆਂ ਨੂੰ ਨਾਰਦਨ ਅਲਾਇੰਸ ਅਤੇ ਲੜਾਕਿਆਂ ਨੇ ਤਾਲਿਬਾਨ ਦੇ ਕਬਜ਼ੇ ’ਚੋਂ ਛੁਡਵਾ ਲਿਆ ਹੈ। ਨਾਲ ਹੀ ਬਾਨੂ ਅਤੇ ਦੇਹ-ਏ-ਸਲਾਹ ਜ਼ਿਿਲ੍ਹਆਂ ’ਚ ਵੀ ਭਿਆਨਕ ਲੜਾਈ ਜਾਰੀ ਹੈ।

ਤਾਲਿਬਾਨ ’ਤੇ ਕਈ ਪਾਸਿਓਂ ਹਮਲਾ ਕੀਤਾ ਗਿਆ ਅਤੇ ਉਸ ਨੂੰ ਭਾਰੀ ਨੁਕਸਾਨ ਪੁੱਜਾ ਹੈ। ਪੰਜਸ਼ੀਰ ’ਚ ਤਾਲਿਬਾਨ ਵਿਰੁੱਧ ਵੱਡੀ ਪੱਧਰ ’ਤੇ ਵਿਰੋਧਤਾ ਹੋ ਰਹੀ ਹੈ।
ਕੰਧਾਰ ਤੇ ਹੇਰਾਤ ’ਚ ਭਾਰਤੀ ਦੂਤਘਰ ਅੰਦਰ ਦਾਖਲ ਹੋਏ ਤਾਲਿਬਾਨੀ ਦੇਸ਼ ਦੀ ਸੱਤਾ ’ਤੇ ਕਾਬਜ਼ ਹੁੰਦਿਆਂ ਹੀ ਤਾਲਿਬਾਨ ਨੇ ਪੈਂਤੜੇ ਬਦਲਣੇ ਸ਼ੁਰੂ ਕਰ ਦਿੱਤੇ ਹਨ। ਕੰਧਾਰ ਅਤੇ ਹੇਰਾਤ ’ਚ ਭਾਰਤੀ ਦੂਤਘਰਾਂ ਦੇ ਤਾਲੇ ਤੋੜ ਕੇ ਤਾਲਿਬਾਨੀ ਅੰਦਰ ਦਾਖਲ ਹੋ ਗਏ। ਉਨ੍ਹਾਂ ਦਫਤਰਾਂ ਦੀ ਤਲਾਸ਼ੀ ਲਈ। ਉਹ ਕੁਝ ਦਸਤਾਵੇਜ਼ ਅਤੇ ਦੂਤਘਰਾਂ ਦੇ ਬਾਹਰ ਖੜ੍ਹੀਆਂ ਕੁਝ ਕਾਰਾਂ ਆਪਣੇ ਨਾਲ ਲੈ ਗਏ।

Leave a Reply

Your email address will not be published. Required fields are marked *