ਮੁੰਬਈ (ਬਿਊਰੋ)- ਲੀਡਰਸ਼ਿਪ ਪ੍ਰਤੀ ਵਚਨਬੱਧ ਕਾਡਰਾਂ ਦੀ ਪਾਰਟੀ ਹੋਣ ਦੇ ਬਾਵਜੂਦ ਸ਼ਿਵ ਸੈਨਾ ਅਹੁਦੇਦਾਰਾਂ ਵੱਲੋਂ ਬਗਾਵਤ ਨੂੰ ਲੈ ਕੇ ਸੁਰੱਖਿਅਤ ਨਹੀਂ ਰਹੀ ਅਤੇ ਪਾਰਟੀ ਨੇ 4 ਮੌਕਿਆਂ ’ਤੇ ਆਪਣੇ ਮੁੱਖ ਅਹੁਦੇਦਾਰਾਂ ਵੱਲੋਂ ਬਗਾਵਤ ਦਾ ਸਾਹਮਣਾ ਕੀਤਾ ਹੈ। ਇਨ੍ਹਾਂ ਬਗਾਵਤਾਂ ’ਚੋਂ 3 ਸ਼ਿਵ ਸੈਨਾ ਦੇ ‘ਕ੍ਰਿਸ਼ਮਾਈ ਬਾਨੀ’ ਬਾਲ ਠਾਕਰੇ ਦੇ ਸਮੇਂ ਹੋਈਆਂ ਹਨ।
ਏਕਨਾਥ ਸ਼ਿੰਦੇ ਪਾਰਟੀ ’ਚ ਬਗਾਵਤ ਕਰਨ ਵਾਲੇ ਨਵੇਂ ਨੇਤਾ ਹਨ। ਸ਼ਿਵ ਸੈਨਾ ਦੇ ਵਿਧਾਇਕਾਂ ਦੇ ਇਕ ਸਮੂਹ ਨਾਲ ਬਗਾਵਤ ਕਰਨ ਵਾਲੇ ਕੈਬਨਿਟ ਮੰਤਰੀ ਸ਼ਿੰਦੇ ਦੀ ਇਹ ਬਗਾਵਤ ਪਾਰਟੀ ਸੰਗਠਨ ਦੇ 56 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਮਹਾਰਾਸ਼ਟਰ ’ਚ ਪਾਰਟੀ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ (ਐੱਮ. ਵੀ. ਏ.) ਦੀ ਸਰਕਾਰ ਡਿੱਗਣ ਦਾ ਖ਼ਤਰਾ ਪੈਦਾ ਹੋ ਗਿਆ ਹੈ।