ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਦਹਿਸ਼ਤਗਰਦਾਂ ਵਲੋਂ ਹਮਲੇ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਟਵੀਟ

sirsa/nawanpunjab.com

ਕਾਬੁਲ, 18 ਜੂਨ- ਕਾਬੁਲ ਵਿਖੇ ਸਥਿਤ ਕਰਤੇ ਪ੍ਰਵਾਨ ਗੁਰਦੁਆਰਾ ਸਾਹਿਬ ‘ਤੇ ਦਹਿਸ਼ਤਗਰਦਾਂ ਨੇ ਅੱਜ ਹਮਲਾ ਕਰ ਦਿੱਤਾ ਹੈ। ਇਸ ਸੰਬੰਧੀ ਮਨਜਿੰਦਰ ਸਿੰਘ ਸਿਰਸਾ ਵਲੋਂ ਟਵੀਟ ਕੀਤਾ ਗਿਆ। ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਕਾਬੁਲ, ਅਫ਼ਗ਼ਾਨਿਸਤਾਨ ਦੇ ਗੁਰਦੁਆਰਾ ਕਰਤੇ ਪਰਵਾਨ ‘ਤੇ ਅੱਜ ਸਵੇਰੇ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ।

ਗੁਰਦੁਆਰਾ ਸਾਹਿਬ ‘ਚ ਕਈ ਧਮਾਕਿਆਂ ਦੀ ਖ਼ਬਰ ਹੈ। ਗੁਰਦੁਆਰਾ ਕਰਤੇ ਪਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ। ਉਸਨੇ ਅਫ਼ਗਾਨਿਸਤਾਨ ‘ਚ ਸਿੱਖਾਂ ਲਈ ਵਿਸ਼ਵ ਪੱਧਰ ‘ਤੇ ਹਮਾਇਤ ਦੀ ਅਪੀਲ ਕੀਤੀ। ਗੁਰਦੁਆਰਾ ਸਾਹਿਬ ਦੇ ਅੰਦਰ ਦੇ ਕੀ ਹਾਲਾਤ ਹਨ ਇਸ ਬਾਰੇ ਕੁਝ ਨਹੀਂ ਪਤਾ ਅਤੇ ਕਿੰਨੇ ਵਿਅਕਤੀ ਅੰਦਰ ਫਸੇ ਹੋਏ ਹਨ ਤੇ ਕਿੰਨੇ ਮਾਰੇ ਗਏ। ਇਸ ਸੰਬੰਧੀ ਵੀ ਕੋਈ ਅਜੇ ਖ਼ਬਰ ਨਹੀਂ ਹੈ।

Leave a Reply

Your email address will not be published. Required fields are marked *