ਅਜਨਾਲਾ, 12 ਜੁਲਾਈ (ਦਲਜੀਤ ਸਿੰਘ)- ਪਹਾੜੀ ਖੇਤਰ ਵਿਚ ਹੋ ਰਹੀਆਂ ਭਾਰੀ ਬਾਰਸ਼ਾਂ ਦੇ ਮੱਦੇਨਜ਼ਰ ਰਾਵੀ ਦਰਿਆ ਵਿਚ ਪਾਣੀ ਵਧਣ ਕਾਰਨ ਹੜ੍ਹ ਆਉਣ ਦੀ ਸੰਭਾਵਨਾ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਦਰਿਆ ਕਿਨਾਰੇ ਪਿੰਡਾਂ ਦੇ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ | ਇਸ ਸੰਬੰਧੀ ‘ਅਜੀਤ’ ਨਾਲ ਗੱਲਬਾਤ ਕਰਦਿਆਂ ਐੱਸ.ਡੀ.ਐੱਮ ਡਾ. ਦੀਪਕ ਭਾਟੀਆ ਨੇ ਦੱਸਿਆ ਕਿ ਅੱਜ ਰਾਤ ਨੂੰ ਸਰਹੱਦੀ ਖੇਤਰ ਵਿਚ ਵਗਦੇ ਰਾਵੀ ਦਰਿਆ ਵਿਚ ਲਗਭਗ 2.50 ਕਿਊਸਕ ਪਾਣੀ ਆਉਣ ਦੀ ਸੰਭਾਵਨਾ ਹੈ ਇਸ ਲਈ ਸਾਰੇ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਦਰਿਆ ਦੇ ਕਿਨਾਰੇ ਨਾ ਜਾਣ ਕਿਉਂਕਿ ਕਿਸੇ ਵੇਲੇ ਵੀ ਹੜ੍ਹਾਂ ਵਰਗੀ ਸਥਿਤੀ ਬਣ ਸਕਦੀ ਹੈ |
ਉਨ੍ਹਾਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਲਈ ਪ੍ਰਸ਼ਾਸਨ ਵਲੋਂ ਅਜਨਾਲਾ ‘ਚ ਫਲੱਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਦਾ ਫ਼ੋਨ ਨੰਬਰ ਹੈ 01858221102 ਹੈ ਜੋ 24 ਘੰਟੇ ਕੰਮ ਕਰੇਗਾ |