ਐੱਸ. ਏ. ਐੱਸ. ਨਗਰ, 12 ਜੁਲਾਈ (ਦਲਜੀਤ ਸਿੰਘ)- ਮੁਹਾਲੀ ਵਿਚਲੇ ਏ.ਟੀ.ਐਮ. ਵਿਚ ਮਸ਼ੀਨਾਂ ਵਿਚ ਕੈਮਰੇ ਲਗਾ ਕੇ ਕਾਰਡ ਕਲੋਨਿੰਗ ਰਾਹੀਂ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਸਾਈਬਰ ਸੈੱਲ ਦੀ ਟੀਮ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸ਼ਾਵੇਜ਼ ਅਤੇ ਰਾਜੀਵ ਕੁਮਾਰ ਵਾਸੀ ਜਲੰਧਰ ਵਜੋਂ ਹੋਈ ਹੈ।
ਮੁਲਜ਼ਮਾਂ ਕੋਲੋਂ 6 ਲੱਖ 89 ਹਜ਼ਾਰ ਰੁਪਏ ਦੀ ਨਗਦੀ ਅਤੇ ਧੋਖਾਧੜੀ ਦੇ ਪੈਸੇ ਨਾਲ ਖ਼ਰੀਦੇ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।