ਮੋਗਾ, 30 ਮਈ – ਸਿੱਧੂ ਮੂਸੇਵਾਲਾ ਹੱਤਿਆ ਕਾਂਡ ‘ਚ ਹਤਿਆਰਿਆ ਵੱਲੋਂ ਵਰਤੀ ਗਈ ਕਾਰ ਮੋਗਾ ਦੇ ਕਸਬਾ ਧਰਮਕੋਟ ਨਜ਼ਦੀਕ ਲਾਵਾਰਸ ਹਾਲਤ ‘ਚ ਮਿਲੀ ਹੈ। ਮੌਕੇ ‘ਤੇ ਪਹੁੰਚੇ ਐੱਸ.ਐੱਸ.ਪੀ ਮੋਗਾ ਗੁਲਨੀਤ ਸਿੰਘ ਖੁਰਾਨਾ ਨੇ ਅਜੀਤ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਹੱਤਿਆ ਕਾਂਡ ਤੋਂ ਬਾਅਦ ਹਤਿਆਰੇ ਮੌਕੇ ਤੋਂ ਕਾਰ ਖੋਹ ਕੇ ਫ਼ਰਾਰ ਹੋ ਗਏ ਸਨ। ਪੁਲਿਸ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਜਦਕਿ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਰਹੀ ਹੈ।
ਸਿੱਧੂ ਮੂਸੇਵਾਲਾ ਹੱਤਿਆ ਕਾਂਡ : ਮੋਗਾ ਦੇ ਕਸਬਾ ਧਰਮਕੋਟ ਨਜ਼ਦੀਕ ਮਿਲੀ ਹਤਿਆਰਿਆ ਵੱਲੋਂ ਵਰਤੀ ਕਾਰ
