ਅੰਮ੍ਰਿਤਸਰ, 20 ਮਈ -ਦਸੰਬਰ 2020 ‘ਚ ਲੁਧਿਆਣਾ ਵਿਖੇ ਵਾਪਰੇ ਬੰਬ ਕਾਂਡ ਦੀ ਗੁੱਥੀ ਸੁਲਝ ਗਈ ਹੈ, ਇਸ ‘ਚ ਵਰਤੀ ਗਈ ਆਈ. ਡੀ. ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ। ਇਸ ਦਾ ਖ਼ੁਲਾਸਾ ਹੈਰੋਇਨ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਤੋਂ ਜਾਣਕਾਰੀ ਉਪਰੰਤ ਹੋਇਆ ਹੈ। ਇਹ ਪ੍ਰਗਟਾਵਾ ਅੱਜ ਇੱਥੇ ਪੱਤਰਕਾਰ ਸੰਮੇਲਨ ‘ਚ ਕਰਦਿਆਂ ਆਈ.ਜੀ. ਸਰਹੱਦੀ ਰੇਂਜ ਮੋਹਨੀਸ਼ ਚਾਵਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਸਕਰਾਂ ‘ਚ ਇਕ ਨਾਬਾਲਗ ਮੁੰਡਾ ਵੀ ਸ਼ਾਮਿਲ ਹੈ, ਜੋ 8ਵੀਂ ਜਮਾਤ ਦਾ ਵਿਦਿਆਰਥੀ ਹੈ।
ਦੱਸਣਯੋਗ ਹੈ ਇਹ ਹਮਲਾ ਦਸੰਬਰ 2021 ‘ਚ ਹੋਇਆ ਸੀ, ਜਿਸ ਦੌਰਾਨ ਆਈ.ਆਈ.ਟੀ. ਦਿਉ ਫਿੱਟ ਕਰਨ ਦੇ ਮਾਮਲਿਆਂ ‘ਚ ਬਰਖ਼ਾਸਤ ਪੁਲਿਸ ਸਿਪਾਹੀ ਗਗਨਦੀਪ ਸਿੰਘ ਦੀ ਮੌਤ ਹੋ ਗਈ ਸੀ।