ਨਵੀਂ ਦਿੱਲੀ: ਭਾਰਤ ਨੇ ਅਫਗਾਨਿਸਤਾਨ ਨਾਲ ਪੂਰੇ ਕੂਟਨੀਤਕ ਸਬੰਧ ਬਹਾਲ ਕਰ ਦਿੱਤੇ ਹਨ ਅਤੇ ਅਧਿਕਾਰਤ ਤੌਰ ‘ਤੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਦੂਤਾਵਾਸ ਖੋਲ੍ਹਣ ਦਾ ਐਲਾਨ ਕੀਤਾ ਹੈ। ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਨਾਲ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਪਲ ਨੂੰ ਦਰਸਾਉਂਦੇ ਹੋਏ, ਭਾਰਤ ਨੇ ਕਾਬੁਲ ਵਿੱਚ ਆਪਣੇ ਮਿਸ਼ਨ ਨੂੰ “ਪੂਰਾ ਦੂਤਾਵਾਸ ਦਾ ਦਰਜਾ” ਦੇਣ ਦਾ ਐਲਾਨ ਕੀਤਾ ਹੈ।
ਦਰਅਸਲ, ਅਮੀਰ ਖਾਨ ਮੁਤਾਕੀ ਤਾਲਿਬਾਨ ਸ਼ਾਸਨ ਅਧੀਨ ਨਵੀਂ ਦਿੱਲੀ ਦਾ ਦੌਰਾ ਕਰਨ ਵਾਲੇ ਪਹਿਲੇ ਅਫਗਾਨ ਵਿਦੇਸ਼ ਮੰਤਰੀ ਹਨ। ਮੁਤਾਕੀ ਨਾਲ ਆਪਣੀ ਗੱਲਬਾਤ ਦੌਰਾਨ, ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਾਬੁਲ ਵਿੱਚ ਦੂਤਾਵਾਸ ਖੋਲ੍ਹਣ ਬਾਰੇ ਚਰਚਾ ਕੀਤੀ। ਇਹ ਤਾਲਿਬਾਨ ਸ਼ਾਸਨ ਸੰਬੰਧੀ ਭਾਰਤ ਸਰਕਾਰ ਦੁਆਰਾ ਲਿਆ ਗਿਆ ਇੱਕ ਵੱਡਾ ਫੈਸਲਾ ਹੈ।
