ਜੰਮੂ – ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਇਕ ਸੁਦੂਰਵਰਤੀ ਜੰਗਲਾਤ ਖੇਤਰ ‘ਚ ਅੱਤਵਾਦੀਆਂ ਦੇ ਟਿਕਾਣੇ ਦੇ ਪਰਦਾਫਾਸ਼ ਕੀਤਾ ਗਿਆ ਹੈ ਅਤੇ ਉੱਥੋਂ 2 ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਅਤੇ ਇਕ ਗ੍ਰਨੇਡ ਲਾਂਚ ਸਮੇਤ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਗਏ ਹਨ। ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਖਾਰੀ ਤਹਿਸੀਲ ਦੇ ਬੁਰਜੱਲਾ ‘ਚ ਸੁਦੂਰ ਪਹਾੜੀ ਅਤੇ ਜੰਗਲੀ ਇਲਾਕੇ ‘ਚ ਸਥਿਤ ਇਸ ਜਗ੍ਹਾ ਬਾਰੇ ਵਿਸ਼ੇਸ਼ ਸੂਚਨਾ ਮਿਲੀ ਸੀ।
ਬੁਲਾਰੇ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਹਥਿਆਰ, ਗੋਲਾ-ਬਾਰੂਦ ਅਤੇ ਹੋਰ ਸਾਮਾਨ ‘ਚ ਅੰਡਰ ਬੈਰਲ ਗ੍ਰਨੇਡ ਲਾਂਚਰ (ਯੂ.ਬੀ.ਜੀ.ਐੱਲ.), 2 ਰਾਈਫ਼ਲ ਗ੍ਰਨੇਡ, ਐਂਟੀਨਾ ਨਾਲ ਇਕ ਵਾਇਰਲੈੱਸ, 2 ਆਈ.ਈ.ਡੀ., ਇਕ ਡਿਟੋਨੇਟਰ, ਏ.ਕੇ.-47 ਰਾਈਫ਼ਲ ਦੇ 17 ਕਾਰਤੂਸ, 9 ਐੱਮ.ਐੱਮ. ਦੀ ਪਿਸਤੌਲ ਦੇ 7 ਕਾਰਤੂਸ, ਕਿਸੇ ਤਰ੍ਹਾਂ ਦੇ ਤਰਲ ਪਦਾਰਥ ਦੀ ਇਕ ਬੋਤਲ, ਇਕ ਖ਼ਾਕੀ ਜੈਕੇਟ ਅਤੇ ਇਕ ਜੋੜੀ ਚਮੜੇ ਦੇ ਕਾਲੇ ਬੂਟ ਹਨ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਬੁਲਾਰੇ ਅਨੁਸਾਰ, ਪੁਲਸ ਨੇ ਕਾਨੂੰਨ ਦੇ ਸੰਬੰਧਤ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਜਾਂਚ ਜਾਰੀ ਹੈ।