ਕਿੰਗਸਟਨ [ਜਮੈਕਾ], 16 ਮਈ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੋ ਜਮੈਕਾ ਦੇ ਚਾਰ ਦਿਨਾਂ ਦੌਰੇ ‘ਤੇ ਹਨ, ਕਿੰਗਸਟਨ ਦੇ ਨੌਰਮਨ ਮੈਨਲੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਜਿੱਥੇ ਉਨ੍ਹਾਂ ਦਾ ਜਮਾਇਕਾ ਵਾਸੀਆਂ ਅਤੇ ਪ੍ਰਵਾਸੀ ਭਾਰਤੀ ਲੋਕਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਕਿਸੇ ਭਾਰਤੀ ਰਾਸ਼ਟਰਪਤੀ ਦੀ ਜਮਾਇਕਾ ਦੀ ਇਹ ਪਹਿਲੀ ਯਾਤਰਾ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਪਹਿਲੀ ਮਹਿਲਾ ਸਵਿਤਾ ਕੋਵਿੰਦ, ਬੇਟੀ ਸਵਾਤੀ ਕੋਵਿੰਦ, ਕੇਂਦਰੀ ਮੰਤਰੀ ਪੰਕਜ ਚੌਧਰੀ, ਲੋਕ ਸਭਾ ਮੈਂਬਰ ਰਮਾ ਦੇਵੀ, ਸਤੀਸ਼ ਕੁਮਾਰ ਗੌਤਮ ਅਤੇ ਸਕੱਤਰ ਪੱਧਰ ਦੇ ਅਧਿਕਾਰੀ ਵੀ ਹਨ |