ਔਕਲੈਂਡ, 14 ਮਈ- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਪ੍ਰਧਾਨ ਮੰਤਰੀ ਨੂੰ ਕੱਲ੍ਹ ਸ਼ੁੱਕਰਵਾਰ ਨੂੰ ਕੋਰੋਨਾ ਦੇ ਲੱਛਣ ਪ੍ਰਤੀਤ ਹੋਏ ਅਤੇ ਅੱਜ ਆਰ.ਏ.ਟੀ. ਟੈਸਟ ਦੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ। ਹੁਣ ਪ੍ਰਧਾਨ ਮੰਤਰੀ 21 ਮਈ ਤੱਕ ਇਕਾਂਤਵਾਸ ਹੀ ਰਹਿਣਗੇ ਅਤੇ ਜਨਤਾ ਵਿਚ ਨਹੀਂ ਜਾ ਸਕਣਗੇ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਹੋਈ ਕੋਰੋਨਾ ਪਾਜ਼ੀਟਿਵ
