ਸਪੋਰਟਸ ਡੈਸਕ— ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਮੀਂਹ ਨਾਲ ਪ੍ਰਭਾਵਿਤ ਟੈਸਟ ਮੈਚ ‘ਚ ਨਿਊਜ਼ੀਲੈਂਡ ਦੇ ਮੈਟ ਹੈਨਰੀ (5) ਅਤੇ ਵਿਲੀਅਮ ਓ’ਰੂਰਕੇ (4) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਪਹਿਲੇ ਟੈਸਟ ਦੀ ਪਹਿਲੀ ਪਾਰੀ ‘ਚ 46 ਦੌੜਾਂ ‘ਤੇ ਢੇਰ ਹੋ ਗਿਆ। ਭਾਰਤ ਵੱਲੋਂ 5 ਖਿਡਾਰੀ ਜ਼ੀਰੋ ‘ਤੇ ਆਊਟ ਹੋਏ, ਜਿਨ੍ਹਾਂ ‘ਚ ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇਐੱਲ ਰਾਹੁਲ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਵੱਡੇ ਖਿਡਾਰੀ ਸ਼ਾਮਲ ਹਨ। ਜਦਕਿ ਰੋਹਿਤ ਸ਼ਰਮਾ ਨੇ ਸਿਰਫ 2 ਦੌੜਾਂ ਬਣਾਈਆਂ। ਯਸ਼ਸਵੀ ਜਾਇਸਵਾਲ ਨੇ 13 ਦੌੜਾਂ ਦੀ ਪਾਰੀ ਖੇਡੀ ਜਦਕਿ ਰਿਸ਼ਭ ਪੰਤ ਨੇ ਸਭ ਤੋਂ ਵੱਧ 20 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਰੱਦ ਹੋ ਗਈ ਸੀ ਅਤੇ ਟਾਸ ਵੀ ਨਹੀਂ ਹੋ ਸਕਿਆ ਸੀ।
IND vs NZ 1st Test Day 2: ਭਾਰਤ ਪਹਿਲੀ ਪਾਰੀ ਵਿੱਚ 46 ਦੌੜਾਂ ‘ਤੇ ਢੇਰ
