ਲੁਧਿਆਣਾ, 11 ਮਈ – ਸਥਾਨਕ ਫੋਕਲ ਪੁਆਇੰਟ ਦੇ ਫੇਜ਼ ਸੱਤ ‘ਚ ਅੱਜ ਬਾਅਦ ਦੁਪਹਿਰ ਕੱਪੜਾ ਫ਼ੈਕਟਰੀ ਦੇ ਵਰਕਰਾਂ ਨੂੰ ਬੰਦੀ ਬਣਾ ਕੇ ਲੁਟੇਰੇ 15 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਤਿੰਨ ਹਥਿਆਰਬੰਦ ਲੁਟੇਰੇ ਫ਼ੈਕਟਰੀ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਵਰਕਰਾਂ ਅਤੇ ਉੱਥੇ ਬੈਠੇ ਪ੍ਰਬੰਧਕਾਂ ਪਾਸੋਂ ਨਕਦੀ ਦੀ ਮੰਗ ਕੀਤੀ ਜਦੋਂ ਉਨ੍ਹਾਂ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਵਲੋਂ ਆਪਣੇ ਪਾਸ ਰੱਖੇ ਪਰ ਸਟੋਰ ਗੰਢੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਇਨ੍ਹਾਂ ਵਰਕਰਾਂ ਨੂੰ ਬੰਦੀ ਬਣਾ ਲਿਆ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Related Posts
ਆਪ’ ਨੇ ਹਮੇਸ਼ਾ ਮੇਰੇ ਕੰਮ ਨੂੰ ਸਰਾਹਿਆ : ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ,13 ਜੁਲਾਈ – ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ‘ਆਪ’ ਨੇ ਹਮੇਸ਼ਾ ਮੇਰੇ ਕੰਮ ਨੂੰ ਸਰਾਹਿਆ ਹੈ |…
ਕੀ ਅੰਮ੍ਰਿਤਪਾਲ ਅੱਜ ਸਰੰਡਰ ਕਰੇਗਾ ਜਾਂ ਨਹੀਂ ? ਪੰਜਾਬ ਪੁਲਿਸ ਨੇ ਦੱਸੀ ਸਚਾਈ
ਚੰਡੀਗੜ੍ਹ : ਪੰਜਾਬ ਪੁਲਿਸ ਨੇ ਇਕ ਟਵੀਟ ਸ਼ੇਅਰ ਕੀਤਾ ਹੈ ਜਿਸ ਵਿਚ ਲਿਖਿਆ ਹੈ ਕਿ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਅੱਜ…
ਸਮਾਜ ਵਿੱਚ ਨਾਰੀ ਦੀ ਭੂਮਿਕਾ ਤੇ ਸ਼ਸ਼ਕਤੀਕਰਨ ਵਿਸ਼ੇ `ਤੇ ਪਟਿਆਲਾ ਵਿਖੇ ਸੈਮੀਨਾਰ
ਪਟਿਆਲਾ, 28 ਅਕਤੂਬਰ (ਦਲਜੀਤ ਸਿੰਘ)- ਲੜਕੀਆਂ ਸਰਗਰਮ ਰਾਜਨੀਤੀ ਦਾ ਹਿੱਸਾ ਬਣਕੇ ਸਮਾਜਿਕ ਬਦਲਾਅ ਵਿੱਚ ਆਪਣਾ ਯੋਗਦਾਨ ਪਾਉਣਅੱਜ ਅਜਿਹਾ ਕੋਈ ਖੇਤਰ ਨਹੀ…