ਚੰਡੀਗੜ੍ਹ,11 ਮਈ – ਪੰਜਾਬ ਵਿਚ ਵੀ. ਆਈ. ਪੀ. ਸੁਰੱਖਿਆ ’ਤੇ ਫਿਰ ਪੰਜਾਬ ਸਰਕਾਰ ਨੇ ਵੱਡੀ ਕੈਂਚੀ ਚਲਾਈ ਹੈ। ਪੰਜਾਬ ਦੇ 8 ਵੱਡੇ ਆਗੂਆਂ ਦੀ ਸੁਰੱਖਿਆ ਵਿਚ ਭਾਰੀ ਕਟੌਤੀ ਕੀਤੀ ਗਈ ਹੈ। ਇਨ੍ਹਾਂ ਆਗੂਆਂ ਵਿਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੀ ਸ਼ਾਮਲ ਹਨ। ਸੁਰੱਖਿਆ ਕਟੌਤੀ ਤੋਂ ਬਾਅਦ 127 ਪੁਲਸ ਮੁਲਾਜ਼ਮ ਅਤੇ 9 ਪਾਇਲਟ ਗੱਡੀਆਂ ਵਾਪਸ ਲਈਆਂ ਗਈਆਂ ਹਨ।
ਕਿਹੜੇ ਆਗੂ ਤੋਂ ਕਿੰਨੀ ਸੁਰੱਖਿਆ ਵਾਪਸ ਲਈ
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਪੁਲਸ ਨੇ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਿਚ ਰੱਖਿਆ ਸੀ। ਇਨ੍ਹਾਂ ਤੋਂ 13 ਕਰਮਚਾਰੀ ਅਤੇ ਇਕ ਵਾਹਨ ਸੀ। ਹੁਣ ਉਨ੍ਹਾਂ ਦੀ ਸੁਰੱਖਿਆ ਵਾਈ ਸ਼੍ਰੇਣੀ ਦੀ ਕਰ ਦਿੱਤੀ ਗਈ ਹੈ। ਉਨ੍ਹਾਂ ਕੋਲ ਸਿਰਫ 11 ਕਰਮਚਾਰੀ ਰਹਿਣਗੇ। 2 ਕਰਮਚਾਰੀ ਅਤੇ ਵਾਹਨ ਉਨ੍ਹਾਂ ਤੋਂ ਵਾਪਸ ਮੰਗਵਾ ਲਏ ਗਏ ਹਨ।ਰਜਿੰਦਰ ਕੌਰ ਭੱਠਲ – ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਕੋਲ 36 ਪੁਲਸ ਮੁਲਾਜ਼ਮ ਅਤੇ 3 ਵਾਹਨ ਸਨ। ਉਨ੍ਹਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਹੁਣ ਉਨ੍ਹਾਂ ਕੋਲ 28 ਪੁਲਸ ਮੁਲਾਜ਼ਮ ਅਤੇ ਤਿੰਨੇ ਵਾਹਨ ਵਾਪਸ ਲੈ ਲਏ ਹਨ। ਭੱਠਲ ਦੀ ਸੁਰੱਖਿਆ ਵਿਚ ਹੁਣ ਸਿਰਫ 8 ਪੁਲਸ ਮੁਲਾਜ਼ਮ ਹੀ ਰਹਿਣਗੇ।