ਫ਼ਾਜ਼ਿਲਕਾ, 8 ਮਈ – ਆਰਮੀ ਭਰਤੀ ਨੂੰ ਸ਼ੁਰੂ ਕਰਵਾਉਣ ਨੂੰ ਲੈ ਕੇ ਫ਼ਾਜ਼ਿਲਕਾ ਤੋਂ ਲੱਗਦੇ ਹਾਈਵੇ ‘ਤੇ ਨੌਜਵਾਨਾਂ ਵਲੋਂ ਧਰਨਾ ਦਿੱਤਾ ਗਿਆ। ਧਰਨੇ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਅਤੇ ਵਾਹਨਾਂ ਦੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਨੌਜਵਾਨਾਂ ਦਾ ਕਹਿਣਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਆਰਮੀ ਦੀ ਭਰਤੀ ਸ਼ੁਰੂ ਨਹੀਂ ਕੀਤੀ ਜਾ ਰਹੀ। ਨੌਜਵਾਨਾਂ ਵਲੋਂ ਭਰਤੀ ਲਈ ਤਿਆਰੀ ਪੂਰੀ ਕੀਤੀ ਹੋਈ ਹੈ ਅਤੇ ਫਿਜ਼ਿਕਲ ਵੀ ਨੌਜਵਾਨਾਂ ਵਲੋਂ ਪਾਸ ਕੀਤਾ ਹੋਇਆ ਹੈ। ਨੌਜਵਾਨਾਂ ਦੀਆਂ ਉਮਰ ਲੱਗਦੀ ਜਾ ਰਹੀ ਹੈ ਪਰ ਸਰਕਾਰ ਵਲੋਂ ਕੋਰੋਨਾ ਦਾ ਕਹਿ ਕਿ ਭਰਤੀ ਬੰਦ ਕੀਤੀ ਹੋਈ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਨੌਜਵਾਨਾਂ ਨੇ ਜਾਮ ਨੂੰ ਖੋਲ੍ਹ ਦਿੱਤਾ।
Related Posts
3 ਖੇਤੀ ਕਾਨੂੰਨ ਤੁਸੀਂ ਪਾਸ ਕਰਵਾਏ : ਕੈਪਟਨ
ਚੰਡੀਗੜ੍ਹ , 15 ਸਤੰਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ 3…
ਬਿਜਲੀ ਦੇ ਮੁੱਦੇ ‘ਤੇ ਸੁਖਬੀਰ ਬਾਦਲ ਨੇ ਲਪੇਟੇ ‘ਚ ਲਈ ‘ਆਪ’, ਕਿਸਾਨਾਂ ਨੂੰ ਕੀਤਾ ਸੁਚੇਤ
ਵੈੱਬ ਡੈਸਕ- ਜਲੰਧਰ ਵਿਖੇ ਦੋ ਦਿਨਾਂ ਦੇ ਦੌਰੇ ‘ਤੇ ਆਏ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਤਿੱਖੇ ਸ਼ਬਦੀ…
ਖਰੜ ਤੋਂ ਮੋਹਾਲੀ, ਕੀਤਾ ਗਿਆ ਚੱਕਾ ਜਾਮ
ਖਰੜ- ਖਰੜ ਤੋਂ ਮੋਹਾਲੀ ਜਾਣ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਖਰੜ-ਮੋਹਾਲੀ ਕੌਮੀ ਮਾਰਗ ‘ਤੇ ਬਿਲਡਰਾਂ ਵੱਲੋਂ ਚੱਕਾ ਜਾਮ…