ਸੰਗਰੂਰ, 8 ਮਈ -ਪੰਜਾਬ ਦੇ ਆ ਰਹੇ ਬਜਟ ਸੰਬੰਧੀ ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚ ਜਾ ਕੇ ਉਦਯੋਗਪਤੀਆਂ ਦੀ ਰਾਇ ਲੈ ਰਹੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਬਠਿੰਡਾ ਪਹੁੰਚ ਰਹੇ ਹਨ। ਸੰਗਰੂਰ ਵਿਖੇ ਇਕ ਸਮਾਗਮ ‘ਚ ਪਹੁੰਚੇ ਚੀਮਾ ਨੇ ਕਿਹਾ ਕਿ ਪੰਜਾਬ ਦੇ ਬਜਟ ਨੂੰ ਲੈ ਕੇ ਉਹ ਪੂਰੇ ਪੰਜਾਬ ਦਾ ਦੌਰਾ ਕਰ ਰਹੇ ਹਨ। ਉਦਯੋਗਪਤੀਆਂ ‘ਚ ਸਰਕਾਰ ਦੀ ਇਸ ਪਹਿਲਕਦਮੀ ਨੂੰ ਲੈ ਕੇ ਪੂਰਾ ਉਤਸ਼ਾਹ ਹੈ ਅਤੇ ਉਹ ਸਾਰਥਕ ਸੁਝਾਅ ਦੇ ਰਹੇ ਹਨ। ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਹੈ ਕਿ ਬਜਟ ਲੋਕਾਂ ਦੀ ਸਲਾਹ ਲੈ ਕੇ ਬਣਾਇਆ ਜਾ ਰਿਹਾ ਹੈ।
ਪੰਜਾਬ ਦੇ ਬਜਟ ਨੂੰ ਲੈ ਕੇ ਪੂਰੇ ਪੰਜਾਬ ਦਾ ਦੌਰਾ ਕਰ ਰਹੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਬਠਿੰਡਾ ਪਹੁੰਚ ਰਹੇ ਹਨ
