ਡਮਟਾਲ, 1 ਮਈ – ਥਾਣਾ ਸ਼ਾਹਪੁਰ ਅਧੀਨ ਪੈਂਦੇ ਬਾਗਦੂ ‘ਚ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਹਾਦਸੇ ਸੰਬੰਧੀ ਮਨੋਜ ਕੁਮਾਰ ਪੁੱਤਰ ਧਰਮਪਾਲ ਵਾਸੀ ਸ਼ਾਹਪੁਰ ਦੇ ਬਿਆਨਾਂ ‘ਤੇ ਕੇਸ ਦਰਜ ਕਰ ਲਿਆ ਹੈ। ਮਨੋਜ ਕੁਮਾਰ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਸਵੇਰੇ ਸ਼ਿਵਮ (28) ਪੁੱਤਰ ਸੁਰੇਸ਼ ਕੁਮਾਰ ਅਤੇ ਕਸ਼ਮੀਰ ਸਿੰਘ (30) ਪੁੱਤਰ ਸੁਭਾਸ਼ ਚੰਦਰ ਦੋਵੇਂ ਵਾਸੀ ਬਾਗਦੂ, ਸ਼ਾਹਪੁਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਸਨ ਕਿ ਕਾਰ ਦੀ ਟੱਕਰ ਹੋ ਗਈ। ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਟਾਂਡਾ ਲਿਜਾਇਆ ਗਿਆ, ਜਿੱਥੇ ਸ਼ਿਵਮ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐੱਸ.ਐੱਚ.ਓ. ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਨੂੰ ਅਗਲੇਰੀ ਕਾਰਵਾਈ ਲਈ ਟਾਂਡਾ ਭੇਜ ਦਿੱਤਾ ਗਿਆ ਹੈ।
Related Posts
ਤੇਜਿੰਦਰਪਾਲ ਬੱਗਾ ਨੂੰ ਹਰਿਆਣਾ ਪੁਲਿਸ ਨੇ ਕੀਤਾ ਦਿੱਲੀ ਪੁਲਿਸ ਦੇ ਹਵਾਲੇ
ਕੁਰੂਕਸ਼ੇਤਰ, 6 ਮਈ- ਤੇਜਿੰਦਰਪਾਲ ਬੱਗਾ ਨੂੰ ਹਰਿਆਣਾ ਪੁਲਿਸ ਵਲੋਂ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। Post Views: 66
ਚੀਨ ’ਚ ਆਇਆ ਜ਼ਬਰਦਸਤ ਭੂਚਾਲ, 3 ਲੋਕਾਂ ਦੀ ਮੌਤ, 60 ਜ਼ਖ਼ਮੀ
ਬੀਜਿੰਗ, 16 ਸਤੰਬਰ (ਦਲਜੀਤ ਸਿੰਘ)- ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਵਿਚ ਵੀਰਵਾਰ ਨੂੰ 6.0 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿਚ ਘੱਟ…
ਕੇਬਲ ਕਾਰ ਵਿੱਚ ਸੱਤ ਯਾਤਰੀ ਫਸੇ,ਚਾਰ ਨੂੰ ਬਾਹਰ ਕੱਢਿਆ
ਪ੍ਰਵਾਣੂ,20 ਜੂਨ : ਕੇਬਲ ਕਾਰ ਵਿੱਚ ਤਕਨੀਕੀ ਖਰਾਬੀ ਹੋਣ ਕਰਕੇ 11 ਲੋਕ ਫਸ ਗਏ ਸਨ ਤੇ ਇਨ੍ਹਾਂ ਵਿਚੋਂ ਚਾਰ ਨੂੰ…