ਅੰਮ੍ਰਿਤਸਰ: ਅੰਮ੍ਰਿਤਸਰ ਦੀ ਲੋਕ ਸਭਾ ਸੀਟ ਹੌਟ ਸੀਟ ਮੰਨੀ ਜਾਂਦੀ ਹੈ। ਇਥੋਂ ਸਾਲ 1985 ਤੋਂ 2019 ਤੱਕ 10 ਵਾਰ ਜਨਰਲ ਅਤੇ 2 ਵਾਰ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਅੰਮ੍ਰਿਤਸਰ ਲੋਕ ਸਭਾ ਚੋਣਾਂ ਵਿਚ ਇਕ ਵਾਰ ਅਜ਼ਾਦ, 4 ਵਾਰ ਭਾਰਤੀ ਜਨਤਾ ਪਾਰਟੀ ਤੇ 7 ਵਾਰ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਅੰਮ੍ਰਿਤਸਰ ਲੋਕ ਸਭਾ ਸੀਟ ਵਿਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿਚ 16 ਲੱਖ 11 ਹਜ਼ਾਰ 263 ਵੋਟਰ ਹਨ। ਇਸ ਵਾਰ ਅੰਮ੍ਰਿਤਸਰ ਲੋਕ ਸਭਾ ਸੀਟ ਜਿੱਤਣ ਲਈ ਭਾਰਟੀ ਜਨਤਾ ਪਾਰਟੀ ਵੱਲੋਂ ਲਗਾਤਾਰ ਕੇਂਦਰੀ ਸੂਚੀ ਵਿਚੋਂ ਆਪਣਾ ਉਮੀਦਵਾਰ ਦਿੱਤਾ ਗਿਆ ਹੈ। ਜੇਕਰ ਕਾਂਗਰਾਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਜਿੱਤ ਹਾਸਲ ਕਰਦੇ ਹਨ ਤਾਂ ਉਨ੍ਹਾਂ ਦੀ ਹੈਟਿ੍ਰਕ ਨਾਲ ਭਾਜਪਾ ਨੂੰ ਲਗਾਤਾਰ ਚੌਥੀ ਹਾਰ ਮਿਲੇਗੀ? ਜਿਸ ਤੋਂ ਬਚਣ ਲਈ ਭਾਜਪਾ ਦਿਨ-ਰਾਤ ਇਕ ਕਰ ਰਹੀ ਰਹੀ ਅਤੇ ਹਰ ਪਹਿਲੂ ਨੂੰ ਵਾਚਣ ਤੋਂ ਬਾਅਦ ਉਸ ਉਪਰ ਕੰਮ ਕਰ ਰਹੀ ਹੈ। ਇਸ ਦੇ ਨਾਲ ਇਹ ਵੀ ਦੇਖਣਯੋਗ ਹੈ ਕਿ ਭਾਜਪਾ ਦਾ ਲਗਾਤਾਰ ਤੀਸਰਾ ਪੈਰਾਸ਼ੂਟ ਉਮੀਦਵਾਰ ਵੀ ਕੇਂਦਰ ਦੀ ਸੂਚੀ ਰਾਹੀ ਸਿਆਸਤ ਵਿਚ ਉਤਰਿਆ ਹੈ। ਇਸ ਤੋਂ ਪਹਿਲਾ 2014 ਵਿਚ ਅਰੁਣ ਜੇਤਲੀ ਤੇ 2019 ਵਿਚ ਹਰਦੀਪ ਸਿੰਘ ਪੂਰੀ ਨੂੰ ਭਾਵੇਂ ਅੰਮ੍ਰਿਤਸਰ ਤੋਂ ਜਿੱਤ ਹਾਸਲ ਨਹੀਂ ਹੋਈ, ਪਰ ਫਿਰ ਵੀ ਭਾਜਪਾ ਵੱਲੋਂ ਕੇਂਦਰੀ ਮੰਤਰੀ ਬਣਾਇਆ ਗਿਆ।
ਹੌਟ ਸੀਟ ਮੰਨੀ ਜਾਂਦੀ ਹੈ ਲੋਕ ਸਭਾ ਹਲਕਾ ਅੰਮ੍ਰਿਤਸਰ; ਭਾਜਪਾ ਨੇ ਲਗਾਤਾਰ ਪੈਰਾਸ਼ੂਟ ਰਾਹੀ ਉਤਾਰਿਆ ਤੀਸਰਾ ਉਮੀਦਵਾਰ
