ਖਾਲੜਾ. 29 ਅਪ੍ਰੈਲ (ਬਿਊਰੋ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐੱਸ. ਐੱਫ. ਦੀ ਸਰਹੱਦੀ ਚੌਕੀ ਪੀਰ ਬਾਬਾ ਵਿਖੇ ਤਾਇਨਾਤ ਬੀ. ਐੱਸ. ਐਫ. ਜਵਾਨਾਂ ਨੇ 28 ਅਤੇ 29 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਭਾਰਤ ਤੋਂ ਪਾਕਿਸਤਾਨ ਵਲ ਜਾਂਦੇ ਡਰੋਨ ਦੀ ਆਵਾਜ਼ ਸੁਣੀ ਅਤੇ ਉਸ ਨੂੰ ਡੇਗਣ ਲਈ ਬੀ. ਐੱਸ. ਐਫ. ਵਲੋਂ ਛੇ ਗੋਲੀਆਂ ਚਲਾਈਆਂ ਗਈਆਂ । ਬੀ. ਐੱਸ.ਐਫ. ਦੀ 71 ਬਟਾਲੀਅਨ ਵਲੋਂ ਘਟਨਾ ਸਥਾਨ ‘ਤੇ ਤਲਾਸ਼ੀ ਮੁਹਿੰਮ ਜਾਰੀ ਹੈ |
ਹਿੰਦ ਪਾਕਿ ਸਰਹੱਦ ‘ਤੇ ਡਰੋਨ ਨੂੰ ਡੇਗਣ ਲਈ ਬੀ. ਐੱਸ. ਐਫ. ਨੇ ਕੀਤੀ ਫਾਇਰਿੰਗ
