ਸੰਗਰੂਰ, 21 ਅਪ੍ਰੈਲ (ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੱਸਿਆ ਹੈ ਕਿ ਅੱਜ ਉਨ੍ਹਾਂ ਪੰਜਾਬ ਦੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਨਵੀ ਪੀੜ੍ਹੀ ਨੂੰ ਉਨ੍ਹਾਂ ਦੀ ਸੋਚ ਤੋਂ ਜਾਣੂੰ ਕਰਵਾਉਣ ਲਈ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਵਿਖੇ ਉਨ੍ਹਾਂ ਦੇ ਨਾਂਅ ‘ਤੇ ਇਕ ਵਿਸ਼ਾਲ ਲਾਇਬਰੇਰੀ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਪਿੰਡ ਰਾਏਸਰ ਵਿਖੇ ਸੰਤ ਰਾਮ ਉਦਾਸੀ ਦੇ ਨਾਂਅ ‘ਤੇ ਬਣੇਗੀ ਲਾਇਬਰੇਰੀ
