ਨਵੀਂ ਦਿੱਲੀ, 20 ਅਪ੍ਰੈਲ-ਦੇਸ਼ ‘ਚ ਬਿਜਲੀ ਸੰਕਟ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਸਵਾਲ ਚੁੱਕਦਿਆਂ ਉਨ੍ਹਾਂ ਨੇ ਕਿਹਾ ਕਿ 8 ਸਾਲਾਂ ਦੀਆਂ ਵੱਡੀਆਂ ਗੱਲਾਂ ਦੇ ਨਤੀਜੇ ਵਜੋਂ ਭਾਰਤ ਕੋਲ ਕੋਲੇ ਦਾ ਸਿਰਫ਼ 8 ਦਿਨਾਂ ਦਾ ਭੰਡਾਰ ਹੈ। ਮੋਦੀ ਜੀ, ਨੋਟਬੰਦੀ ਵਧ ਰਹੀ ਹੈ। ਬਿਜਲੀ ਦੀ ਕਟੌਤੀ ਛੋਟੇ ਉਦਯੋਗਾਂ ਨੂੰ ਕੁਚਲ ਦੇਵੇਗੀ, ਜਿਸ ਨਾਲ ਹੋਰ ਨੌਕਰੀਆਂ ਦਾ ਨੁਕਸਾਨ ਹੋਵੇਗਾ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਫ਼ਰਤ ਦਾ ਬੁਲਡੋਜ਼ਰ ਬੰਦ ਕਰੋ ਅਤੇ ਪਾਵਰ ਪਲਾਂਟਾਂ ਨੂੰ ਚਾਲੂ ਕਰੋ।
ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ
