IND vs ENG : ਟੀਮ ਇੰਡੀਆ ਲਈ ਖੁਸ਼ਖਬਰੀ, Chris Woakes ਪੰਜਵੇਂ ਟੈਸਟ ਮੈਚ ਤੋਂ ਬਾਹਰ

ਨਵੀਂ ਦਿੱਲੀ। ਪੰਜਵੇਂ ਟੈਸਟ ਮੈਚ ਦੇ ਦੂਜੇ ਦਿਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇੰਗਲੈਂਡ ਕ੍ਰਿਕਟ ਟੀਮ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਮੋਢੇ ਦੀ ਸੱਟ ਕਾਰਨ ਪੂਰੇ ਮੈਚ ਤੋਂ ਬਾਹਰ ਹਨ। ਇਹ ਭਾਰਤੀ ਟੀਮ ਲਈ ਰਾਹਤ ਵਾਲੀ ਖ਼ਬਰ ਹੈ।
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਭਾਰਤ ਵਿਰੁੱਧ ਓਵਲ ਵਿਖੇ ਚੱਲ ਰਹੇ ਪੰਜਵੇਂ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਮੋਢੇ ਦੀ ਸੱਟ ਲੱਗ ਗਈ ਅਤੇ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ। ਉਹ ਸਾਰਾ ਦਿਨ ਮੈਦਾਨ ‘ਤੇ ਨਹੀਂ ਪਰਤੇ।

Leave a Reply

Your email address will not be published. Required fields are marked *