ਖੰਨਾ, 6 ਜੁਲਾਈ (ਦਲਜੀਤ ਸਿੰਘ)- ਖੰਨਾ ਪੁਲਿਸ ਵਲੋਂ ਨਜਾਇਜ਼ ਅਸਲੇ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਗਰੋਹ ਵਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਨੂੰ ਸਮਾਂ ਰਹਿੰਦੇ ਰੋਕ ਲੈਣ ਦਾ ਦਾਅਵਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਕਥਿਤ ਦੋਸ਼ੀ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐਫ) ਵਲੋਂ ਚਲਾਏ ਗਏ ਟਾਰਗੇਟ ਕਿਿਲੰਗ ਨਾਲ ਸੰਬੰਧਿਤ ਹਨ।
ਖੰਨਾ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਵਿਅਕਤੀਆਂ ਪਾਸੋਂ ਤਿੰਨ ਪਿਸਤੌਲ, ਮੈਗਜ਼ੀਨ ਤੇ ਕਾਰਤੂਸ ਅਤੇ ਇਕ ਖੋਹ ਕੀਤੀ ਕਾਰ ਬਰਾਮਦ ਕੀਤੀ ਹੈ।