ਨਵੀਂ ਦਿੱਲੀ , 2 ਜੁਲਾਈ (ਦਲਜੀਤ ਸਿੰਘ)- ਨਵਜੋਤ ਸਿੰਘ ਸਿੱਧੂ ਵਲੋਂ ਬਿਜਲੀ ਮੁੱਦੇ ‘ਤੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਗਏ ਹਨ । ਸਿੱਧੂ ਨੇ ਕੈਪਟਨ ਸਰਕਾਰ ਨੂੰ ਦਿੱਲੀ ਦੇ ਬਿਜਲੀ ਮਾਡਲ ਦੀ ਨਕਲ ਕਰਨ ਲਈ ਕਿਹਾ ਹੈ । ਸਿੱਧੂ ਦਾ ਕਹਿਣਾ ਹੈ ਕਿ ਜੇਕਰ ਸਹੀ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਦਫ਼ਤਰਾਂ ਦੇ ਸਮੇਂ ਨੂੰ ਨਿਯਮਤ ਕਰਨ ਜਾਂ ਬਿਜਲੀ ਕੱਟ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ।
ਨਵਜੋਤ ਸਿੰਘ ਸਿੱਧੂ ਵਲੋਂ ਬਿਜਲੀ ਮੁੱਦੇ ‘ਤੇ ਘੇਰੀ ਗਈ ਆਪਣੀ ਹੀ ਸਰਕਾਰ, ਦਿੱਲੀ ਮਾਡਲ ਦੀ ਨਕਲ ਕਰਨ ਲਈ ਕਿਹਾ
