ਜਲੰਧਰ, 4 ਅਪ੍ਰੈਲ (ਬਿਊਰੋ)- ਪੰਜਾਬ ਦੇ ਖਪਤਕਾਰਾਂ ਨੂੰ ਤਿੰਨ ਸਾਲ ਤੋਂ ਲਗਾਤਾਰ ਮਹਿੰਗੀ ਬਿਜਲੀ ਦਰਾਂ ਤੋਂ ਰਾਹਤ ਮਿਲਦੀ ਰਹੀ ਹੈ ਤੇ ਹੁਣ ‘ਆਪ’ ਸਰਕਾਰ ਦੇ ਪਹਿਲੇ ਸਾਲ ‘ਚ ਵੀ ਖਪਤਕਾਰਾਂ ‘ਤੇ ਕੋਈ ਭਾਰ ਨਹੀਂ ਪਾਇਆ ਗਿਆ | ਦੂਜੇ ਪਾਸੇ ਪਾਵਰਕਾਮ ਦਾ ਕਈ ਸਾਲਾਂ ਤੋਂ ਚੱਲ ਰਿਹਾ 17000 ਕਰੋੜ ਦਾ ਕਰਜ਼ਾ ਘਟਣ ਦਾ ਨਾਂਅ ਨਹੀਂ ਲੈ ਰਿਹਾ, ਜਿਸ ਕਰਕੇ ਆਪਣੇ ਵਧੇ ਖਰਚਿਆਂ ਦੀ ਅਦਾਇਗੀ ਕਰਨ ਲਈ ਪਾਵਰਕਾਮ ਨੂੰ ਇਸ ਸਾਲ ਹੋਰ ਕਰਜ਼ੇ ਲੈਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ | ਮਾਹਿਰਾਂ ਮੁਤਾਬਿਕ ਮਹਿੰਗਾ ਕੋਲਾ ਹੋਣ ਕਰਕੇ ਪਾਵਰਕਾਮ ਨੂੰ ਇਸ ਸਾਲ 500 ਕਰੋੜ ਦੇ ਕਰੀਬ ਵਾਧੂ ਰਕਮ ਦੀ ਅਦਾਇਗੀ ਕਰਨੀ ਪਏਗੀ |
ਪਾਵਰਕਾਮ ‘ਤੇ 17000 ਕਰੋੜ ਦਾ ਕਰਜ਼ਾ, ਹਰ ਸਾਲ ਹੁੰਦੀ ਹੈ 1500 ਕਰੋੜ ਦੀ ਚੋਰੀ
