ਲੁਧਿਆਣਾ, 19 ਮਾਰਚ-ਆਮ ਆਦਮੀ ਪਾਰਟੀ ਵਲੋਂ ਮੰਤਰੀ ਬਣਾਏ ਜਾਣ ‘ਤੇ ਲੁਧਿਆਣਾ ਤੋਂ ਐੱਮ.ਪੀ. ਰਵਨੀਤ ਬਿੱਟੂ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਜਿਹੜੀ ਪੰਜਾਬ ‘ਚ ਨਵੀਂ ਸਰਕਾਰ ਬਣੀ ਹੈ, ਇਸ ਦੇ ਨਾਲ ਹੀ ਨਵੇਂ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਹੈ। ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਲੁਧਿਆਣਾ ਹੈ ਅਤੇ ਜ਼ਿਲ੍ਹੇ ਦੀ 14 ਵਿਧਾਨ ਸਭਾ ਸੀਟਾਂ ‘ਚੋਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤੀ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਫ਼ਿਰ ਵੀ ਲੁਧਿਆਣਾ ਨੂੰ ਮੰਤਰੀ ਮੰਡਲ ਤੋਂ ਪਰੇ ਰੱਖਿਆ ਗਿਆ ਹੈ। ਪੰਜਾਬ ਸੂਬੇ ਦਾ ਇਕ ਵੱਡਾ ਜ਼ਿਲ੍ਹਾ ਲੁਧਿਆਣਾ ਹੈ ਤੇ ਇਕ ਵੀ ਕੈਬਨਿਟ ਮੰਤਰੀ ਇੱਥੋਂ ਬਣਾ ਕੇ ਸਹੁੰ ਨਹੀਂ ਚੁਕਾਈ ਹੈ। ਇਹ ਬੜੀ ਮੰਦਭਾਗੀ ਗੱਲ ਹੈ।
ਆਮ ਆਦਮੀ ਪਾਰਟੀ ਵਲੋਂ ਮੰਤਰੀ ਬਣਾਏ ਜਾਣ ‘ਤੇ ਲੁਧਿਆਣਾ ਤੋਂ ਐੱਮ.ਪੀ. ਰਵਨੀਤ ਬਿੱਟੂ ਵਲੋਂ ਟਵੀਟ
