ਵੀਜ਼ਾ, ਮਾਸਟਰਕਾਰਡ ਕੰਪਨੀਆਂ ਰੂਸ ਵਿਚ ਸਾਰੇ ਲੈਣ-ਦੇਣ ਬੰਦ ਕਰ ਦੇਣਗੇ

ਨਵੀਂ ਦਿੱਲੀ, 6 ਮਾਰਚ – ਰੂਸ – ਯੂਕਰੇਨ ਵਿਵਾਦ ਵਿਚਕਾਰ ਰੂਸ ਵਿਚ ਕੰਮਕਾਜ ਨੂੰ ਮੁਅੱਤਲ ਕਰਨ ਲਈ ਵੀਜ਼ਾ, ਮਾਸਟਰਕਾਰਡ ਕੰਪਨੀਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਰੂਸ ਵਿਚ ਸਾਰੇ ਲੈਣ-ਦੇਣ ਬੰਦ ਕਰ ਦੇਣਗੇ | ਉੱਥੇ ਹੀ ਦੂਜੇ ਪਾਸੇ ਪੁਮਾ ਨੇ ਵੀ ਰੂਸ ਵਿਚ ਆਪਣੇ ਸਾਰੇ ਸਟੋਰਾਂ ‘ਤੇ ਕੰਮਕਾਜ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ | ਮਾਸਕੋ ਦੇ ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸ ਨੂੰ ਡਿਲਿਵਰੀ ਪਹਿਲਾਂ ਹੀ ਰੋਕ ਦਿੱਤੀ ਗਈ ਸੀ |

Leave a Reply

Your email address will not be published. Required fields are marked *