ਨਵੀਂ ਦਿੱਲੀ, 6 ਮਾਰਚ – ਭਾਰਤੀ ਦੂਤਾਵਾਸ ਨੇ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਤਾਲਮੇਲ ਕਰਨ ਲਈ ਬੁਡਾਪੇਸਟ (ਹੰਗਰੀ ) ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ | ਯੂਕਰੇਨ ਵਿਚ ਭਾਰਤੀ ਦੂਤਾਵਾਸ ਨੇ ਯੂਕਰੇਨ ਵਿਚ ਭਾਰਤੀਆਂ ਨੂੰ ਉਨ੍ਹਾਂ ਦੇ ਮੋਬਾਈਲ ਨੰਬਰ ਅਤੇ ਸਥਾਨ ਦੇ ਨਾਲ ‘ਜ਼ਰੂਰੀ ਆਧਾਰ’ ‘ਤੇ ਸੰਪਰਕ ਕਰਨ ਲਈ ਕਿਹਾ ਹੈ | ਉੱਥੇ ਹੀ ਭਾਰਤੀ ਦੂਤਾਵਾਸ ਨੇ ਅੱਜ ਆਪ੍ਰੇਸ਼ਨ ਗੰਗਾ ਉਡਾਣਾਂ ਦਾ ਆਖ਼ਰੀ ਪੜਾਅ ਸ਼ੁਰੂ ਕੀਤਾ। ਦੂਤਾਵਾਸ ਦਾ ਕਹਿਣਾ ਹੈ ਕਿ ਉਹ ਸਾਰੇ ਵਿਦਿਆਰਥੀ ਜੋ ਆਪਣੀ ਰਿਹਾਇਸ਼ ਵਿਚ ਰਹਿ ਰਹੇ ਹਨ (ਦੂਤਘਰ ਦੁਆਰਾ ਪ੍ਰਬੰਧ ਕੀਤੇ ਗਏ ਹਨ) ਨੂੰ ਹੰਗਰੀਆ ਸਿਟੀ ਸੈਂਟਰ, ਰਾਕੋਸੀ ਯੂਟ 90, ਬੁਡਾਪੇਸਟ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ |
Related Posts
ਵਿਰੋਧੀ ਪਾਰਟੀਆਂ ਦੀ ਭਵਿੱਖੀ ਕਾਰਵਾਈ ਬਾਰੇ ਵਿਚਾਰ ਕਰਨ ਲਈ ਅੱਜ ਹੋਵੇਗੀ ਬੈਠਕ – ਖੜਗੇ
ਨਵੀਂ ਦਿੱਲੀ, 30 ਨਵੰਬਰ (ਦਲਜੀਤ ਸਿੰਘ)- ਵਿਰੋਧੀ ਪਾਰਟੀਆਂ ਦੀ ਭਵਿੱਖੀ ਕਾਰਵਾਈ ਬਾਰੇ ਵਿਚਾਰ ਕਰਨ ਲਈ ਅੱਜ ਮੀਟਿੰਗ ਹੋ ਰਹੀ ਹੈ।…
ਮਨੀਪੁਰ ਰਾਈਫਲਜ਼ ਕੈਂਪ ‘ਤੇ ਹਮਲੇ ਤੋਂ ਬਾਅਦ ਇੰਫਾਲ ‘ਚ ਸਥਿਤੀ ਸ਼ਾਂਤ ਪਰ ਤਣਾਅਪੂਰਨ, ਸ਼ਹਿਰ ਦੇ ਕਈ ਬਾਜ਼ਾਰ ਬੰਦ
ਇੰਫਾਲ : ਬੁੱਧਵਾਰ ਨੂੰ ਮਣੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਇੱਕ ਭੀੜ ਨੇ ਮਣੀਪੁਰ ਪੁਲਿਸ ਦਫਤਰ ਕੰਪਲੈਕਸ ਨੂੰ ਘੇਰਨ ਦੀ ਕੋਸ਼ਿਸ਼…
ਮੱਧ ਪ੍ਰਦੇਸ਼: ਜ਼ਮਾਨਤ ’ਤੇ ਜੇਲ ਤੋਂ ਛੁੱਟੇ ਕਾਂਗਰਸ ਕੌਂਸਲਰ ਦਾ ਦੁੱਧ ਨਾਲ ‘ਅਭਿਸ਼ੇਕ’, ਭਾਜਪਾ ਭੜਕੀ
ਇੰਦੌਰ- ਇੰਦੌਰ ’ਚ ਇਕ ਭਾਜਪਾ ਨੇਤਾ ’ਤੇ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਜ਼ਮਾਨਤ ’ਤੇ ਜੇਲ ਤੋਂ ਛੁੱਟੇ ਕਾਂਗਰਸ ਕੌਂਸਲਰ ਰਾਜੂ…