ਆਗਰਾ ’ਚ ਸ਼ਾਹਜਹਾਂ ਦੇ ਮਕਬਰੇ ’ਤੇ 1381 ਮੀਟਰ ਲੰਬੀ ਚਾਦਰ ਚੜ੍ਹੀ

taj/nawanpunjab.com

ਆਗਰਾ, 2 ਮਾਰਚ (ਬਿਊਰੋ)- ਆਗਰਾ ਦੇ ਤਾਜ ਮਹਿਲ ਵਿਖੇ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ 367ਵੇਂ ਉਰਸ ਦੇ ਤੀਜੇ ਅਤੇ ਆਖਰੀ ਦਿਨ ਖੁਦਾਮ-ਏ-ਰੋਜ਼ਾ ਕਮੇਟੀ ਨੇ ਹਿੰਦੁਸਤਾਨੀ ਸਤਰੰਗੀ ਕੱਪੜੇ ਦੀ 1381 ਮੀਟਰ ਲੰਬੀ ਚਾਦਰ ਚੜ੍ਹਾਈ।

ਤਾਜ ਮਹਿਲ ਦੇ ਪੂਰਬੀ ਅਤੇ ਪੱਛਮੀ ਦਰਵਾਜ਼ਿਆਂ ਰਾਹੀਂ ਦਾਖਲ ਹੋਏ ਅਕੀਦਤਮੰਦ ਉਸ ਨੂੰ ਮੁੱਖ ਮਕਬਰੇ ਤੱਕ ਲੈ ਗਏ। ਸਤਰੰਗੀ ਚਾਦਰ ਦਾ ਇਕ ਸਿਰਾ ਦੱਖਣੀ ਦਰਵਾਜ਼ੇ ’ਤੇ ਸੀ ਅਤੇ ਦੂਜਾ ਮੁੱਖ ਮਕਬਰੇ ’ਤੇ।

Leave a Reply

Your email address will not be published. Required fields are marked *