ਪ੍ਰੋਫੈਸਰ ਦਵਿੰਦਰ ਸਿੰਘ
1: ਜਦੋਂ 1991 ਵਿੱਚ ਸੋਵੀਅਤਯੂਨੀਅਨਟੁੱਟਾ ਤਾਂ ਰੂਸ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਯੂਨੀਅਨ ‘ਚੋਂ ਟੁੱਟੇ 15 ਦੇਸ਼ਾਂ ਨੂੰ ਨਾਟੋ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਪਰ ਪਿਛਲੇ ਸਾਲਾਂ ਦੌਰਾਨ ਅਮਰੀਕਾ ਨੇ ਉਹ ਵਾਅਦਾ ਤੋੜ ਕੇ ਇਹਨਾਂ ‘ਚੋਂ ਕੁਝ ਦੇਸ਼ ਨਾਟੋ ਵਿੱਚ ਸ਼ਾਮਿਲ ਕਰ ਲਏ।
2: ਹੁਣ ਫੇਰ ਅਮਰੀਕਾ ਵਾਅਦਾ ਖਿਲਾਫੀ ਕਰਕੇ ਯੂਕਰੇਨ ਨੂੰ ਵੀ ਨਾਟੋ ਵਿੱਚ ਸ਼ਾਮਿਲ ਕਰ ਰਿਹਾ ਹੈ। ਪਰ ਇਸ ਵਾਰ ਅਲੱਗ ਸਥਿਤੀ ਹੈ ਕਿਉਂਕਿ ਇੱਕ ਤਾਂ ਯੂਕਰੇਨ ਦੀ 2295 ਕਿਲੋਮੀਟਰ ਸਰਹੱਦ ਰੂਸ ਨਾਲ ਲਗਦੀ ਹੈ ਤੇ ਦੂਜਾ ਰੂਸ ਹੁਣ 1991 ਤੋਂ ਬਾਅਦ ਦੇ ਸਾਲਾਂ ਵਾਂਗੂੰ ਕਮਜ਼ੋਰ ਨਹੀਂ। ਤੇ ਇਹ ਵੀ ਕਿ ਯੂਕਨ ਯੂਰਪ ਤੇ ਰੂਸ ਵਿੱਚ ਇੱਕ ਬਫਰ ਸਟੇਟ ਹੈ।
3: ਤੀਜਾ ਕਾਰਨ ਗੈਸ ਪਾਈਪ ਲਾਈਨ ਹੈ। ਇਹ ਪਾਈਪ ਲਾਈਨ ਪਹਿਲਾਂ ਯੂਕਰੇਨ ਵਿੱਚ ਦੀ ਲੰਘਦੀ ਸੀ ਤੇ ਯੂਰਪੀ ਦੇਸ਼ਾਂ ਨੂੰ ਜਾਂਦੀ ਸੀ। ਤੇ ਯੂਕਰੇਨ ਇਸ ਦੇ ਕਰੋੜਾਂ ਡਾਲਰ ਰੂਸ ਤੋਂ ਲੈਂਦਾ ਸੀ। ਪਰ ਲਾਲਚ ਵੱਸ ਯੂਕਰੇਨ ਨੇ ਥੋੜੇ ਸਾਲਾਂ ਵਿਚ ਹੀ ਇਸਦੀ ਕੀਮਤ ਵੀਹ ਗੁਣਾ ਵਧਾ ਦਿੱਤੀ ਜਿਸ ਕਾਰਨ ਰੂਸ ਨੂੰ ਉਹ ਲਾਭ ਨਾ ਰਿਹਾ।
4: ਯੂਕਰੇਨ ਤੋਂ ਪਿੱਛਾ ਛੁਡਾਉਣ ਲਈ ਰੂਸ ਨੇ 5 ਸਾਲਾਂ ਦੀ ਮਿਹਨਤ ਤੇ 11 ਅਰਬ ਡਾਲਰ ਖਰਚ ਕੇ ਯੂਕਰੇਨ ਨੂੰ ਬਾਈਪਾਸ ਕਰਕੇ ਸਮੁੰਦਰ ਵਿਚ ਦੀ ਪਾਈਪ ਲਾਈਨ ਜਰਮਨੀ ਤੱਕ ਬਣਾ ਦਿੱਤੀ। ਇਸਤੇ ਯੂਕਰੇਨ ਨਰਾਜ਼ ਹੋ ਗਿਆ।
5: ਹੁਣ ਯੂਕਰੇਨ ਰੂਸ ਨੂੰ ਇਸੇ ਸਮੁੰਦਰੀ ਪਾਈਪ ਲਾਈਨ ਕਾਰਨ ਬਲੈਕਮੇਲ ਕਰ ਰਿਹਾ ਹੈ ਤੇ ਅਮਰੀਕਾ ਦੇ ਭੂਏ ਚੜ੍ਹ ਕੇ ਰੂਸ ਨੂੰ ਵੰਗਾਰ ਰਿਹਾ ਹੈ। ਅਮਰੀਕਾ ਵੀ ਨਹੀਂ ਚਾਹੁੰਦਾ ਕਿ ਇਹ ਪਾਈਪ ਲਾਈਨ ਰਾਹੀਂ ਰੂਸ ਵਪਾਰ ਕਰੇ ਤੇ ਉਹ ਜੰਗ ਦੀ ਸਥਿਤੀ ਵਿੱਚ ਬਾਰ ਬਾਰ ਇਸ ਪਾਈਪ ਲਾਈਨ ਨੂੰ ਬੰਦ ਕਰਨ ਦੀ ਗੱਲ ਕਰ ਰਿਹਾ ਹੈ।
6: ਅਮਰੀਕਾ ਚਾਹੁਦਾ ਹੈ ਕਿ ਇੱਕ ਤਾਂ ਇਹ ਪਾਈਪ ਲਾਈਨ ਬੰਦ ਕਰਕੇ ਰੂਸ ਦੇ 11 ਅਰਬ ਡਾਲਰਾਂ ਤੇ ਪੰਜ ਸਾਲ ਦੀ ਮਿਹਨਤ ਬਰਬਾਦ ਕਰ ਦਿੱਤੀ ਜਾਵੇ ਤੇ ਨਾਲੇ ਆਪ ਯੂਰਪੀ ਦੇਸ਼ਾਂ ਨੂੰ ਗੈਸ ਵੇਚ ਕੇ ਮੁਨਾਫਾ ਕਮਾਵੇ ਤੇ ਰੂਸ ਦਾ ਵਪਾਰ ਬਰਬਾਦ ਕਰੇ।
ਇਸ ਸਭ ਵਿੱਚ ਰੂਸ ਵਾਸਤੇ ਕਰੋ ਜਾਂ ਮਰੋ ਦੀ ਸਥਿਤੀ ਹੈ। ਅਮਰੀਕਾ ਇਹ ਸਮਝਣ ਵਾਸਤੇ ਤਿਆਰ ਨਹੀਂ ਕਿ ਰੂਸ ਹੁਣ ਉਹ ਕਮਜ਼ੋਰ ਰੂਸ ਨਹੀਂ 1991 ਗੋਰਬਾਚੋਵ ਵਾਲਾ।ਇਹ ਪੁਤਿਨ ਦਾ ਰੂਸ ਹੈ ਜਿਸਨੇ ਕਾਬਲੀਅਤ ਦੇ ਦਮ ਤੇ ਰੂਸ ਨੂੰ ਮੁੜ ਤੋਂ ਪੈਰਾਂ ਸਿਰ ਕੀਤਾ। ਤੇ ਦੂਜਾ ਰੂਸ ਦੁਨੀਆ ਦੀ ਸਭ ਤੋਂ ਵੱਡੀ ਐਟਮੀ ਪਾਵਰ ਹੈ। ਰੂਸ ਕੋਲ ਸੂਤਰਾਂ ਅਨੁਸਾਰ 6370 ਐਟਮੀ ਹਥਿਆਰ ਹਨ। ਜੋ ਅਮਰੀਕਾ 5550, ਫਰਾਂਸ 300, ਇੰਗਲੈਂਡ 280 ਤੇ ਇਜ਼ਰਾਈਲ ਲਗਭਗ 100 ਦੇ ਸਾਰਿਆਂ ਦੇ ਕੁੱਲ ਜੋੜ ਤੋਂ ਵੀ ਵੱਧ ਹਨ।
ਪਰ ਇਸ ਸਭ ਵਿੱਚ ਪੁਤਿਨ ਦੀ ਇਹ ਟਿੱਪਣੀ ਸਭ ਤੋਂ ਵਧੀਆ ਹੈ ਕਿ ਜੇ ਜੰਗ ਹੋਈ ਤਾਂ ਅਮਰੀਕਾ ਤੇ ਨਾਟੋ ਦੇ 30 ਦੇਸ਼ ਇਹ ਗਲਤ ਫਹਿਮੀ ਨਾ ਰੱਖਣ ਕਿ ਉਹ ਜਿੱਤ ਜਾਣਗੇ। ਜਿੱਤ ਕਿਸੇ ਦੀ ਨਹੀਂ ਹੋਵੇਗੀ ਸਿਰਫ ਬਰਬਾਦੀ ਹੋਵੇਗੀ। ਤੇ ਇੱਕ ਇਹ ਵੀ ਕਿ ਦੁਨੁਆ ਦਾ ਸਭ ਤੋਂ ਵੱਡਾ ਨਿਊਕਲੀਅਰ ਬੰਬ ਵੀ ਰੂਸ ਕੋਲ ਹੈ ਜਿਸ ਨੂੰ ‘ਫਾਦਰ ਆੱਫ ਆੱਲ ਬੌਂਬਜ਼’ ਕਿਹਾ ਜਾਂਦਾ ਹੈ।