ਲੰਬੀ, 17 ਫਰਵਰੀ (ਬਿਊਰੋ)- ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਅੱਜ ਲੰਬੀ ‘ਚ ਚੋਣ ਰੈਲੀ ਕੀਤੀ ਗਈ। ਇਸ ਦੌਰਾਨ ਵੱਡੇ ਬਾਦਲ ਵਲੋਂ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ ਗਿਆ। ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਝੂਠੇ ਵਾਅਦਿਆਂ ਨਾਲ ਕਾਂਗਰਸ ਨੇ ਸਰਕਾਰ ਬਣਾਈ ਹੈ। ਕਾਂਗਰਸ ਦਾ ਹਰ ਵਾਅਦਾ ਹਵਾ ਹੋ ਗਿਆ।
ਕਾਂਗਰਸ ਨੇ ਰੁਜ਼ਗਾਰ ਦੇਣ ਦਾ ਝੂਠਾ ਵਾਅਦਾ ਕੀਤਾ। ਇਸ ਦੌਰਾਨ ਉਨ੍ਹਾਂ ਵਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਚੰਨੀ ਨੇ ਕੈਪਟਨ ਨਾਲੋਂ ਵੱਧ ਝੂਠ ਬੋਲੇ ਹਨ। ਤਿੰਨ ਮਹੀਨਿਆਂ ‘ਚ ਚੰਨੀ ਨੇ ਕਰੋੜਾਂ ਦੇ ਇਸ਼ਤਿਹਾਰ ਲਾਏ ਹਨ। ਕਾਂਗਰਸ ਨੇ ਸਾਡਾ ਪਾਣੀ ਤੇ ਰਾਜਧਾਨੀ ਖੋਹੀ ਹੈ।