ਰਾਜਪੁਰਾ, 15 ਫਰਵਰੀ (ਬਿਊਰੋ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਯਾਨੀ ਮੰਗਲਵਾਰ ਨੂੰ ਪੰਜਾਬ ਦੇ ਰਾਜਪੁਰਾ ‘ਚ ‘ਨਵੀਂ ਸੋਚ ਨਵਾਂ ਪੰਜਾਬ’ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਹਨ। ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਲੋਕ ਵੱਡੇ-ਵੱਡੇ ਵਾਅਦੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ 2014 ‘ਚ ਪ੍ਰਧਾਨ ਮੰਤਰੀ ਮੋਦੀ ਆਉਂਦੇ ਸਨ, ਕਹਿੰਦੇ ਸਨ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ ਪਰ ਹੁਣ ਉਹ ਪੰਜਾਬ ਆਉਂਦੇ ਹਨ ਤਾਂ ਰੁਜ਼ਗਾਰ ਅਤੇ ਕਾਲੇ ਧਨ ਦੀ ਗੱਲ ਨਹੀਂ ਕਰਦੇ। ਹੁਣ ਭਾਜਪਾ ਵਾਲੇ ਸਿਰਫ਼ ਡਰੱਗਜ਼ ਦੀ ਗੱਲ ਕਰਦੇ ਹਨ। ਰਾਹੁਲ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨਹੀਂ ਆਉਣ ਵਾਲੀ ਹੈ। ਰਾਹੁਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਸਾਹਮਣੇ ਸਭ ਤੋਂ ਵੱਡਾ ਖ਼ਤਰਾ ਡਰੱਗਜ਼ ਹੈ।
ਭਾਜਪਾ ਅਤੇ ਅਕਾਲੀ ਦਲ ਦੇ ਲੋਕਾਂ ਨੇ ਕਿਹਾ ਰਾਹੁਲ ਗਾਂਧੀ ਬਕਵਾਸ ਕਰ ਰਿਹਾ ਹੈ। ਰਾਹੁਲ ਨੂੰ ਕੋਈ ਸਮਝ ਨਹੀਂ ਹੈ, ਪੰਜਾਬ ‘ਚ ਡਰੱਗਜ਼ ਦੀ ਕੋਈ ਕਮੀ ਨਹੀਂ ਹੈ। ਰਾਹੁਲ ਨੇ ਕਿਹਾ ਕਿ ਮੈਂ ਜਦੋਂ ਮੂੰਹ ਖੋਲ੍ਹਦਾ ਹਾਂ, ਸੋਚ ਸਮਝ ਕੇ ਬੋਲਦਾ ਹਾਂ। ਮੈਂ ਇਸ ਸਟੇਜ ਤੋਂ ਝੂਠੇ ਵਾਅਦੇ ਨਹੀਂ ਕਰਾਂਗੇ। ਮੈਨੂੰ ਸਿਖਾਇਆ ਗਿਆ ਹੈ ਕਿ ਜਦੋਂ ਵੀ ਮੂੰਹ ਖੋਲ੍ਹੋ ਸੱਚ ਬੋਲੋ, ਝੂਠ ਨਾ ਬੋਲੋ। ਰਾਹੁਲ ਨੇ ਕਿਹਾ,”ਗੁਰੂ ਨਾਨਕ ਜੀ ਨੇ ਪੰਜਾਬ ਅਤੇ ਪੂਰੀ ਦੁਨੀਆ ਨੂੰ ਰਸਤਾ ਦਿਖਾਇਆ। ਜਿਨ੍ਹਾਂ ਤੋਂ ਮੈਂ ਵੀ ਬਹੁਤ ਕੁਝ ਸਿਖਿਆ ਹੈ। ਗੁਰੂ ਜੀ ਨੇ ਵੀ ਇਹੀ ਗੱਲ ਬੋਲੀ ਸੀ, ਸੋਚ ਸਮਝ ਕੇ ਅਤੇ ਹੰਕਾਰ ਨੂੰ ਮਾਰ ਕੇ ਮੂੰਹ ਖੋਲ੍ਹੋ ਅਤੇ ਜਦੋਂ ਮੂੰਹ ਖੋਲ੍ਹੋ ਤਾਂ ਸੱਚੀ ਗੱਲ ਕਰੋ।” ਰਾਹੁਲ ਨੇ ਕਿਹਾ ਕਿ ਜਦੋਂ ਕੋਰੋਨਾ ਵਾਇਰਸ ਆਇਆ ਤਾਂ ਸੰਸਦ ਦੇ ਸਾਹਮਣੇ ਮੈਂ ਕਿਹਾ ਹਿੰਦੁਸਤਾਨ ਨੂੰ ਭਿਆਨਕ ਸੱਟ ਲੱਗਣ ਵਾਲੀ ਹੈ। ਲੱਖਾਂ ਲੋਕ ਮਰਨ ਜਾ ਰਹੇ ਹਨ। ਦਿੱਲੀ ਦੀ ਸਰਕਾਰ ਨੂੰ ਇਕ ਵਾਰ ਨਹੀਂ ਅਨੇਕ ਵਾਰ ਕਿਹਾ ਨੁਕਸਾਨ ਹੋਣ ਵਾਲਾ ਹੈ, ਤਿਆਰੀ ਕਰੋ। ਵੈਂਟੀਲੇਟਰ, ਆਕਸੀਜਨ ਸਿਲੰਡਰ ਨੂੰ ਤਿਆਰ ਕਰੋ, ਹਨ੍ਹੇਰੀ ਆਉਣ ਵਾਲੀ ਹੈ।