ਫਰੀਦਕੋਟ, 15 ਫਰਵਰੀ (ਬਿਊਰੋ)- ਕੇਂਦਰੀ ਰੱਖਿਆ ਰਾਜਨਾਥ ਸਿੰਘ ਅੱਜ ਯਾਨੀ ਮੰਗਲਵਾਰ ਨੂੰ ਫਰੀਦਕੋਟ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਹਨ। ਰਾਜਨਾਥ ਸਿੰਘ ਨੇ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਫਰੀਦਕੋਟ ‘ਚ ਪਹਿਲੀ ਵਾਰ ਸਭਾ ਨੂੰ ਸੰਬੋਧਨ ਕਰਨ ਲਈ ਆਇਆ ਹਾਂ। ਪੰਜਾਬ ‘ਚ ਪਹਿਲੇ ਵੀ ਕਈ ਸਭਾਵਾਂ ਨੂੰ ਸੰਬੋਧਨ ਕੀਤਾ ਹੈ ਪਰ ਇਸ ਵਾਰ ਲੋਕਾਂ ਦਾ ਜੋ ਸਮਰਥਨ ਮਿਲ ਰਿਹਾ ਹੈ, ਉਸ ਤੋਂ ਲੱਗ ਰਿਹਾ ਹੈ ਕਿ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ। ਰਾਜਨਾਥ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦੀ ਭਲਾਈ ਦਾ ਸੰਦੇਸ਼ ਦਿੱਤਾ ਸੀ। ਇਸੇ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਕਾ ਸਾਥ, ਸਭ ਕਾ ਵਿਕਾਸ ਦਾ ਨਾਅਰਾ ਦਿੱਤਾ ਹੈ। ਸਿੱਖ ਭਰਾਵਾਂ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਰੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਵੀ ਉਹ ਪੰਜਾਬ ਆਉਂਦੇ ਹਨ ਤਾਂ ਹਮੇਸ਼ਾ ਯਾਦ ਆਉਂਦਾ ਹੈ ਕਿ ਕਰਤਾਰਪੁਰ ਅਤੇ ਨਨਕਾਨਾ ਸਾਹਿਬ ਭਾਰਤ ਦਾ ਹਿੱਸਾ ਹੁੰਦੇ ਤਾਂ ਦੇਸ਼ ਨੂੰ ਬਹੁਤ ਚੰਗਾ ਲੱਗਦਾ। ਕੁਝ ਸਿਆਸਤਦਾਨ ਮਜਹਬ ਦੀ ਰਾਜਨੀਤੀ ਕਰਦੇ ਹਨ। ਭਾਜਪਾ ਇਨਸਾਨੀਅਤ ਦੀ ਰਾਜਨੀਤੀ ਕਰਦੀ ਹੈ। ਬਹੁਤ ਸਾਰੀਆਂ ਤਾਕਤਾਂ ਸਾਡੇ ਵਿਚਾਲੇ ਫੁਟ ਪਾਉਣ ਦਾ ਕੰਮ ਕਰਨਗੀਆਂ, ਉਨ੍ਹਾਂ ਤੋਂ ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਦੱਸਣੋਯਗ ਹੈ ਕਿ ਰਾਜਨਾਥ ਸਿੰਘ ਭਾਜਪਾ ਉਮੀਦਵਾਰ ਗੌਰਵ ਕੱਕੜ ਦੇ ਪੱਖ ‘ਚ ਰੈਲੀ ਕਰ ਰਹੇ ਹਨ। ਰੈਲੀ 11 ਵਜੇ ਸ਼ੁਰੂ ਹੋਣ ਵਾਲੀ ਸੀ ਪਰ ਇਸ ‘ਚ ਦੇਰੀ ਹੋ ਗਈ। ਰੈਲੀ ‘ਚ ਵੱਡੀ ਗਿਣਤੀ ‘ਚ ਔਰਤਾਂ ਅਤੇ ਪਿੰਡ ਦੇ ਲੋਕ ਪਹੁੰਚੇ ਹਨ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵਲੋਂ ਹੈਲੀਪੈਡ ਤੋਂ ਲੈ ਕੇ ਰੈਲੀ ਸਥਾਨ ਤੱਕ ਪੂਰੀ ਤਿਆਰੀ ਕੀਤੀ ਗਈ ਹੈ। ਪਿਛਲੇ ਅਨੁਭਵ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੀ ਗੂੰਜਾਇਸ਼ ਨਹੀਂ ਛੱਡ ਰਿਹਾ ਹੈ।