ਨਵੀਂ ਦਿੱਲੀ, ਏਐੱਨਆਈ : ਭਾਰਤ ਸਰਕਾਰ ਨੇ ਇੱਕ ਵਾਰ ਫਿਰ ਚੀਨ ‘ਤੇ ਡਿਜੀਟਲ ਹਮਲਾ ਕੀਤਾ ਹੈ। ਸੂਤਰਾਂ ਮੁਤਾਬਕ ਭਾਰਤ ਸਰਕਾਰ 54 ਚੀਨੀ ਐਪਸ ਨੂੰ ਬੈਨ ਕਰੇਗੀ ਜੋ ਭਾਰਤ ਦੀ ਸੁਰੱਖਿਆ ਲਈ ਖਤਰਾ ਬਣੀਆਂ ਹੋਈਆਂ ਹਨ। ਏਐਨਆਈ ਦੇ ਅਨੁਸਾਰ ਇਨ੍ਹਾਂ 54 ਚੀਨੀ ਐਪਸ ਵਿੱਚ ਬਿਊਟੀ ਕੈਮਰਾ, ਸਵੀਟ ਸੈਲਫੀ ਐਚਡੀ, ਸੈਲਫੀ ਕੈਮਰਾ, ਇਕੁਇਲਾਈਜ਼ਰ ਅਤੇ ਬਾਸ ਬੂਸਟਰ, ਆਈਸਲੈਂਡ 2, ਐਸ਼ੇਸ ਆਫ ਟਾਈਮ ਲਾਈਟ, ਵੀਵਾ ਵੀਡੀਓ ਐਡੀਟਰ, ਟੇਨਸੈਂਟ ਐਕਸਰੀਵਰ, ਓਨਮੋਜੀ ਚੇਜ਼, ਓਨਮੋਜੀ ਅਰੇਨਾ, ਐਪਲੌਕ, ਡਿਊਲ ਸਪੇਸ ਲਾਈਟ ਸ਼ਾਮਲ ਹਨ।
ਦੱਸ ਦਈਏ ਕਿ ਭਾਰਤ ਸਰਕਾਰ ਨੇ ਚੀਨ ਖਿਲਾਫ ਇਹ ਕਾਰਵਾਈ 20 ਭਾਰਤੀ ਸੈਨਿਕਾਂ ਦੀ ਸ਼ਹਾਦਤ ਤੋਂ ਬਾਅਦ ਕੀਤੀ ਸੀ।
ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਹਿੰਸਕ ਝੜਪ ‘ਚ 20 ਜਵਾਨ ਸ਼ਹੀਦ ਹੋ ਗਏ। ਹਾਲਾਂਕਿ, ਸਤੰਬਰ ਵਿੱਚ ਭਾਰਤ ਸਰਕਾਰ ਨੇ 118 ਚੀਨੀ ਮੋਬਾਈਲ ਐਪਸ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਭਾਰਤ ਸਰਕਾਰ ਦੀ ਤਰਫੋਂ ਕਿਹਾ ਗਿਆ ਸੀ ਕਿ ਇਹ ਐਪਸ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਰੱਖਿਆ, ਰਾਜ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਨੁਕਸਾਨਦੇਹ ਹਨ। ਇਸ ਦੇ ਨਾਲ ਹੀ ਚੀਨ ਨੇ ਭਾਰਤ ਸਰਕਾਰ ਦੇ ਐਪਸ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਚੀਨ ਨੇ ਕਿਹਾ ਸੀ ਕਿ ਇਹ ਕਾਰਵਾਈ ਵਿਸ਼ਵ ਵਪਾਰ ਸੰਗਠਨ ਦੇ ਗੈਰ-ਭੇਦਭਾਵਹੀਣ ਸਿਧਾਂਤਾਂ ਦੀ ਉਲੰਘਣਾ ਹੈ।