ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਹੁਣ ਸੀਨੀਅਰ ਅਕਾਲੀ ਆਗੂ ਅਨਿਲ ਜੋਸ਼ੀ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਨਿਲ ਜੋਸ਼ੀ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਮੂਹ ਅਹੁਦਿਆਂ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਹੈ। ਅਨਿਲ ਜੋਸ਼ੀ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਭੇਜੇ ਅਸਤੀਫ਼ੇ ‘ਚ ਲਿਖਿਆ ਹੈ ਕਿ ਮੈਂ 2021 ‘ਚ ਅਕਾਲੀ ਦਲ ਦਾ ਹਿੱਸਾ ਬਣਿਆ ਸੀ, ਜਦੋਂ 3 ਕਿਸਾਨੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਕਰਕੇ ਭਾਜਪਾ ਨੇ ਮੈਨੂੰ ਪਾਰਟੀ ‘ਚੋਂ 6 ਸਾਲਾਂ ਲਈ ਕੱਢ ਦਿੱਤਾ ਸੀ।
ਮੈਨੂੰ ਸੁਖਬੀਰ ਬਾਦਲ ‘ਚ ਅਕਾਲੀ ਦਲ ਨਜ਼ਰ ਆਉਂਦੀ ਸੀ ਪਰ ਕੁੱਝ ਸਮੇਂ ਤੋਂ ਜੋ ਘਟਨਾਕ੍ਰਮ ਪਾਰਟੀ ‘ਚ ਚੱਲ ਰਿਹਾ ਹੈ, ਉਸ ‘ਚ ਮੈਂ ਮਹਿਸੂਸ ਕੀਤਾ ਹੈ ਕਿ ਪੰਜਾਬ ਦੇ ਅਸਲੀ ਮੁੱਦਿਆਂ ਦੀ ਕੋਈ ਗੱਲ ਹੀ ਨਹੀਂ ਹੋ ਰਹੀ। ਇਸ ਲਈ ਮੈਂ ਪਾਰਟੀ ਦੀ ਮੁੱਢ