ਚੰਡੀਗੜ੍ਹ, 14 ਫਰਵਰੀ (ਬਿਊਰੋ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫ਼ਰੰਸ ਕਰ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ ਅਤੇ ਕਿਹਾ ਕਿ ਆਟਾ ਦਾਲ ਦੇਣ ਨਾਲ ਤਰੱਕੀ ਨਹੀਂ ਹੋਵੇਗੀ |
ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਜਨਰਲ ਕੈਟਾਗਰੀ ਲਈ ਵੀ ਸਕਾਲਰਸ਼ਿਪ ਸਕੀਮ ਲੈ ਕੇ ਆਵਾਂਗੇ | ਇਸ ਨਾਲ ਹੀ ਕਿਹਾ ਕਿ ਸਾਲ ਦੇ ਅੰਦਰ – ਅੰਦਰ ਹੀ 1 ਲੱਖ ਨੌਕਰੀ ਵੀ ਦਵਾਂਗੇ | ਇਸ ਨਾਲ ਹੀ ਮੁਫ਼ਤ ਸਿੱਖਿਆ ਦਾ ਵਾਅਦਾ ਵੀ ਕੀਤਾ ਗਿਆ |