ਚੰਡੀਗੜ੍ਹ ‘ਚ ‘ਨਾਈਟ ਕਰਫ਼ਿਊ’ ਖ਼ਤਮ, ਰਾਕ ਗਾਰਡਨ ਤੇ ਬਰਡ ਪਾਰਕ ਖੋਲ੍ਹਣ ਦੇ ਹੁਕਮ ਜਾਰੀ

curfiwe/nawanpunjab.com

ਚੰਡੀਗੜ੍ਹ, 10 ਫਰਵਰੀ (ਬਿਊਰੋ)- ਸ਼ਹਿਰ ‘ਚ ਕੋਰੋਨਾ ਕੇਸ ਕਾਫੀ ਘੱਟ ਗਏ ਹਨ। ਇਸ ਦੇ ਮੱਦੇਨਜ਼ਰ ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ ‘ਚ ਲਾਗੂ ਕੀਤੀਆਂ ਲਗਭਗ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਸ਼ਹਿਰ ‘ਚ ਨਾਈਟ ਕਰਫ਼ਿਊ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 12 ਫਰਵਰੀ ਸ਼ਨੀਵਾਰ ਤੋਂ ਬਰਡ ਪਾਰਕ ਅਤੇ ਰਾਕ ਗਾਰਡਨ ਨੂੰ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਣ ਰਾਤ 12.30 ਤੋਂ ਲੈ ਕੇ ਸਵੇਰੇ 5 ਵਜੇ ਤੱਕ ਗੈਰ ਜ਼ਰੂਰੀ ਗਤੀਵਿਧੀਆਂ ਅਤੇ ਲੋਕਾਂ ਦੇ ਬਾਹਰ ਨਿਕਲਣ ‘ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ।
ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵੱਲੋਂ ਵੀਰਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਮੁਤਾਬਕ 14 ਫਰਵਰੀ ਤੋਂ ਸਕੂਲ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਆਨਲਾਈਨ ਅਤੇ ਆਫ਼ਲਾਈਨ ਮੋਡ ‘ਚ ਪੂਰੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਹਾਲਾਂਕਿ ਸਕੱਤਰ ਐਜੂਕੇਸ਼ਨ ਵੱਲੋਂ ਇਸ ਸਬੰਧ ‘ਚ ਡਿਟੇਲ ਹੁਕਮ ਜਾਰੀ ਕੀਤੇ ਜਾਣਗੇ।

ਨਾਲ ਹੀ ਮਾਰਕਿਟ, ਆਪਣੀ ਮੰਡੀ, ਦੁਕਾਨਾਂ, ਮਾਲ, ਰੈਸਟੋਰੈਂਟ, ਹੋਟਲ, ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਿਊਜ਼ੀਅਮ, ਸਪੋਰਟਸ ਕੰਪਲੈਕਸ, ਸਵੀਮਿੰਗ ਪੂਲ, ਜਿੰਮ, ਸਪਾ ਅਤੇ ਹੈਲਥ ਸੈਂਟਰਾਂ ‘ਤੇ ਵੀ ਹਰ ਤਰ੍ਹਾਂ ਦੀ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਹਾਲਾਂਕਿ ਕੰਪਲੈਕਸ ਅੰਦਰ ਕਿਸੇ ਵੀ ਤਰ੍ਹਾਂ ਦੇ ਸਮਾਰੋਹ ਲਈ 200 ਲੋਕਾਂ ਦੀ ਮਨਜ਼ੂਰੀ ਹੋਵੇਗੀ, ਜਦੋਂ ਕਿ ਖੁੱਲ੍ਹੇ ‘ਚ 500 ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ। ਸ਼ੁੱਕਰਵਾਰ ਨੂੰ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਣਗੇ ਅਤੇ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

Leave a Reply

Your email address will not be published. Required fields are marked *