ਨਵੀਂ ਦਿੱਲੀ, 5 ਫਰਵਰੀ (ਬਿਊਰੋ)- ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚੋਂ ਬਾਹਰ ਹੋਣ ਨੂੰ ਲੈ ਕੇ ਜੱਦ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੋਈ ਵੱਡੀ ਵਜ੍ਹਾ ਨਹੀਂ ਹੈ |
ਉਨ੍ਹਾਂ ਦਾ ਕਹਿਣਾ ਸੀ ਕਿ ਜਿੱਥੋਂ ਤੱਕ ਹਿੰਦੂ-ਸਿੱਖ ਦਾ ਸਵਾਲ ਹੈ, ਪੰਜਾਬ ਵਿਚ ਇਹ ਕਦੇ ਵੀ ਕੋਈ ਮੁੱਦਾ ਨਹੀਂ ਰਿਹਾ। ਜੇਕਰ ਕਦੇ ਕੋਈ ਮੁੱਦਾ ਹੁੰਦਾ ਤਾਂ ਮੈਂ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਨਾ ਹੁੰਦਾ |