ਪੁਣੇ ‘ਚ ਵਾਪਰਿਆ ਦਰਦਨਾਕ ਹਾਦਸਾ, ਇਮਾਰਤ ਦਾ ਇਕ ਹਿੱਸਾ ਢਹਿਣ ਨਾਲ 7 ਮਜ਼ਦੂਰਾਂ ਦੀ ਮੌਤ

beauilding/nawanpunajb.com

ਪੁਣੇ, 4 ਫਰਵਰੀ (ਬਿਊਰੋ)- ਮਹਾਰਾਸ਼ਟਰ ਦੇ ਪੁਣੇ ‘ਚ ਯਰਵਦਾ ਇਲਾਕੇ ਦੇ ਸ਼ਾਸਤਰੀਨਗਰ ‘ਚ ਨਿਰਮਾਣਅਧੀਨ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ 7 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਫਾਇਰ ਬ੍ਰਿਗੇਡ ਦਲ ਅਤੇ ਪੁਲਸ ਕਰਮੀ ਮਲਬੇ ‘ਚ ਫਸੇ ਲੋਕਾਂ ਨੂੰ ਕੱਢਣ ਦੇ ਕੰਮ ‘ਚ ਜੁਟੇ ਹਨ। ਪੁਲਸ ਡਿਪਟੀ ਕਮਿਸ਼ਨਰ ਰੋਹੀਦਾਸ ਪਵਾਰ ਨੇ ਕਿਹਾ,”ਭੂਮੀਗਤ ਤਲ ‘ਤੇ ਇਕ ਸਲੈਬ ਬਣਾਉਣ ਲਈ ਲਗਾਇਆ ਗਿਆ ਸਟੀਲ ਦਾ ਢਾਂਚਾ ਵੀਰਵਾਰ ਦੇਰ ਰਾਤ ਢਹਿ ਗਿਆ। ਉੱਥੇ ਕੰਮ ਕਰ ਰਹੇ 7 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁਖ ਜ਼ਾਹਰ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਮੋਦੀ ਨੇ ਹਵਾਲੇ ਤੋਂ ਟਵੀਟ ਕੀਤਾ,”ਪੁਣੇ ਦੀ ਇਕ ਨਿਰਮਾਣ ਅਧੀਨ ਇਮਾਰਤ ‘ਚ ਹੋਏ ਹਾਦਸੇ ਤੋਂ ਦੁਖ਼ੀ ਹਾਂ। ਸੋਗ ਪੀੜਤ ਪਰਿਵਾਰ ਵਾਲਿਆਂ ਦੇ ਪ੍ਰਤੀ ਹਮਦਰਦੀ। ਹਾਦਸੇ ‘ਚ ਜ਼ਖਮੀ ਸਾਰੇ ਲੋਕਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।”

Leave a Reply

Your email address will not be published. Required fields are marked *