ਭਾਰਤ ਵਿਚ ਮੁਕੰਮਲ ਲਾਕਡਾਊਨ ਦੀ ਲੋੜ ਨਹੀਂ : WHO

who/nawanpunjab.com

ਕੋਲਕਾਤਾ, 19 ਜਨਵਰੀ (ਬਿਊਰੋ)- ਲੋਕਾਂ ਦੀ ਆਵਾਜਾਈ ’ਤੇ ਮੁਕੰਮਲ ਪਾਬੰਦੀ ਲਾਉਣ ਅਤੇ ਯਾਤਰਾ ਪਾਬੰਦੀਆਂ ਵਰਗੇ ਵਿਆਪਕ ਦ੍ਰਿਸ਼ਟੀਕੋਣ ਭਾਰਤ ਵਰਗੇ ਦੇਸ਼ ਵਿਚ ਕੋਵਿਡ ਨਾਲ ਨਜਿੱਠਣ ਸਮੇਂ ਉਲਟਾ ਪੈ ਸਕਦੇ ਹਨ। ਨਿਸ਼ਾਨੇ ਅਤੇ ਖਤਰੇ ’ਤੇ ਆਧਾਰਤ ਰਣਨੀਤੀਆਂ ਦੀ ਵਕਾਲਤ ਕਰਦੇ ਹੋਏ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਭਾਰਤ ਦੇ ਪ੍ਰਤੀਨਿੱਧੀ ਰੋਡੇਸਿਕੋ ਐੱਚ. ਓਰਫਿਨ ਨੇ ਕੋਮਾਂਤਰੀ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਕਿਹਾ ਹੈ।
ਜ਼ਿੰਦਗੀ ਅਤੇ ਰੋਜ਼ੀ-ਰੋਟੀ ਦੋਹਾਂ ਨੂੰ ਸੁਰੱਖਿਅਤ ਰੱਖਣ ਦੀ ਲੋੜ ਉੱਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਤੇ ਸਮੁੱਚੀ ਦੁਨੀਆ ’ਚ ਜਨਤਕ ਸਿਹਤ ਕਾਰਵਾਈ ਨੂੰ ਚਾਰ ਪ੍ਰਮੁੱਖ ਸਵਾਲਾਂ ਦੇ ਸਬੂਤਾਂ ਰਾਹੀਂ ਨਿਰਦੇਸ਼ਤ ਕੀਤਾ ਜਾਣਾ ਚਾਹੀਦਾ ਹੈ। ਇਸ ਦੀ ਕਿਸਮ ਕਿੰਨੀ ਇੰਨਫੈਕਸ਼ਨ ਫੈਲਾਉਣ ਵਾਲੀ ਹੈ, ਇਸ ਕਾਰਨ ਹੋਣ ਵਾਲੀ ਬੀਮਾਰੀ ਕਿੰਨੀ ਗੰਭੀਰ ਹੈ, ਸਾਰਸ-ਸੀ. ਓ. ਵੀ.-2 ਦੀ ਪਹਿਲੀ ਇੰਨਫੈਕਸ਼ਨ ਕਿੰਨੀ ਸੁਰੱਖਿਆ ਦਿੰਦੀ ਹੈ ਅਤੇ ਆਮ ਲੋਕ ਖਤਰੇ ਨੂੰ ਕਿੰਨਾ ਗੰਭੀਰ ਸਮਝਦੇ ਹਨ ਅਤੇ ਇਸ ’ਤੇ ਕਾਬੂ ਪਾਉਣ ਲਈ ਉਪਾਵਾਂ ਦੀ ਕਿੰਨੀ ਪਾਲਣਾ ਕਰਦੇ ਹਨ, ਸੰਬੰਧੀ ਦੱਸਿਆ ਜਾਣਾ ਚਾਹੀਦਾ ਹੈ। ਭਾਰਤ ਵਿਚ ਮੁਕੰਮਲ ਲਾਕਡਾਊਨ ਦੀ ਕੋਈ ਲੋੜ ਨਹੀਂ।
ਦਿੱਲੀ ’ਚ ਕੰਮ ਕਰਦੇ ਇਕ ਅਧਿਕਾਰੀ ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ ਨੂੰ ਵੇਖਦੇ ਹੋਏ ਸਰਕਾਰਾਂ ਨੂੰ ਉਪਲੱਬਧ ਲੋਕ ਸਿਹਤ ਸਮਰੱਥਾਵਾਂ ਅਤੇ ਸਮਾਜਿਕ ਅਤੇ ਆਰਥਿਕ ਸੰਦਰਭ ’ਚ ਇੰਨਫੈਕਸ਼ਨ ਦੇ ਪਸਾਰ ਨੂੰ ਰੋਕਣ ਅਤੇ ਕੰਟ੍ਰੋਲ ਕਰਨ ਲਈ ਆਪਣੇ ਉਪਾਅ ਕਰਨੇ ਚਾਹੀਦੇ ਹਨ।

3 ਹਫਤਿਆਂ ’ਚ ਸਿਖਰ ਉੱਤੇ ਪਹੁੰਚ ਸਕਦੀ ਹੈ ਤੀਜੀ ਲਹਿਰ
ਮੁੰਬਈ : ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ ਮਹਾਮਾਰੀ ਦੀ ਤੀਜੀ ਲਹਿਰ ਦੇ ਪੇਸ਼ਗੀ ਅਨੁਮਾਨ ਤੋਂ ਬਹੁਤ ਪਹਿਲਾਂ ਸਿਖਰ ਉੇੱਤੇ ਪਹੁੰਚਣ ਦੀ ਸੰਭਾਵਨਾਂ ਹੈ। ਇਸ ’ਚ ਵੱਧ ਤੋਂ ਵੱਧ ਤਿੰਨ ਹਫਤੇ ਲੱਗ ਸਕਦੇ ਹਨ। ਐੱਸ. ਬੀ. ਆਈ. ਰਿਸਰਚ ਨੇ ਮੰਗਲਵਾਰ ਆਪਣੀ ਰਿਪੋਰਟ ’ਚ ਕਿਹਾ ਕਿ ਇਹ ਉਮੀਦ ਉਨ੍ਹਾਂ ਚੋਟੀ ਦੇ 15 ਜ਼ਿਲਿਆਂ ’ਚ ਨਵੇਂ ਮਾਮਲਿਆਂ ’ਚ ਭਾਰੀ ਕਮੀ ਕਾਰਨ ਪੈਦਾ ਹੋਈ ਹੈ। ਇੱਥੇ ਇੰਨਫੈਕਸ਼ਨ ਸਭ ਤੋਂ ਵੱਧ ਹੈ।
ਐੱਸ. ਬੀ. ਆਈ. ’ਚ ਮੁੱਖ ਆਰਥਿਕ ਸਲਾਹਕਾਰ ਸੋਮਯ ਕਾਂਤੀ ਘੋਸ਼ ਨੇ ਰਿਪੋਰਟ ਵਿਚ ਕਿਹਾ ਹੈ ਕਿ ਜੇ ਹੋਰ ਜ਼ਿਲੇ ਵੀ ਸਖਤ ਉਪਾਵਾਂ ਨੂੰ ਲਾਗੂ ਕਰਦੇ ਹਨ ਤੇ ਮਹਾਮਾਰੀ ਦੇ ਪਸਾਰ ਨੂੰ ਕੰਟ੍ਰੋਲ ’ਚ ਕਰਦੇ ਹਨ ਤਾਂ ਵੀ ਲਹਿਰ ਦਾ ਕੌਮੀ ਸਿਖਰ ਹੁਣ ਤੋਂ 2-3 ਹਫਤਿਆਂ ਅੰਦਰ ਆ ਸਕਦਾ ਹੈ।

ਕੇਂਦਰ ਨੇ ਸੂਬਿਆਂ ਨੂੰ ਕਿਹਾ- ਤੁਰੰਤ ਵਧਾਓ ਕੋਵਿਡ ਦੀ ਜਾਂਚ
ਕੇਂਦਰ ਨੇ ਕਈ ਸੂਬਿਆਂ ਅਤੇ ਕੇਂਦਰ ਸ਼ਾਸਤ ਖੇਤਰਾਂ ’ਚ ਕੋਵਿਡ-19 ਜਾਂਚ ਦੀ ਗਿਣਤੀ ਵਿਚ ਗਿਰਾਵਟ ਨੂੰ ਧਿਆਨ ’ਚ ਲਿਆਉਂਦੇ ਹੋਏ ਉਨ੍ਹਾਂ ਨੂੰ ਜਾਂਚ ਵਧਾਉਣ ਲਈ ਕਿਹਾ ਹੈ ਤਾਂ ਜੋ ਮਹਾਂਮਾਰੀ ਦੇ ਪਸਾਰ ’ਤੇ ਅਸਰਦਾਰ ਢੰਗ ਨਾਲ ਨਜ਼ਰ ਰੱਖੀ ਜਾ ਸਕੇ ਅਤੇ ਤੁਰੰਤ ਨਾਗਰਿਕ ਕੇਂਦਰਤ ਕਾਰਵਾਈ ਸ਼ੁਰੂ ਕੀਤੀ ਜਾ ਸਕੇ।
ਸੂਬਿਆਂ ਅਤੇ ਕੇਂਦਰ ਸ਼ਾਸਤ ਖੇਤਰਾਂ ਨੂੰ ਲਿਖੀ ਚਿੱਠੀ ’ਚ ਕੇਂਦਰੀ ਸਿਹਤ ਮੰਤਰਾਲਾ ’ਚ ਐਡੀਸ਼ਨਲ ਸਕੱਤਰ ਆਰਤੀ ਆਹੂਜਾ ਨੇ ਉਨ੍ਹਾਂ ਨੂੰ ਇਸ ਪੱਖ ਉੱਤੇ ਤੁਰੰਤ ਧਿਆਨ ਦੇਣ ਅਤੇ ਪ੍ਰਮੁੱਖ ਖੇਤਰਾਂ ਦੇ ਮਾਮਲੇ ਦੇ ਉਸਾਰੂ ਰੁਝਾਣ ਨੂੰ ਧਿਆਨ ’ਚ ਰੱਖਦੇ ਹੋਏ ਰਣਨੀਤਕ ਢੰਗ ਨਾਲ ਜਾਂਚ ਵਧਾਉਣ ਦੀ ਸਲਾਹ ਦਿੱਤੀ। ਉਨ੍ਹਾਂ ਇਸ ਗੱਲ ’ਤੇ ਰੋਸ਼ਨੀ ਪਾਈ ਕਿ ਓਮੀਕ੍ਰੋਨ ਮੌਜੂਦਾ ਸਮੇਂ ’ਚ ਪੂਰੇ ਦੇਸ਼ ’ਚ ਫੈਲ ਰਿਹਾ ਹੈ। ਆਈ. ਸੀ. ਐੱਮ. ਆਰ. ਪੋਰਟਲ ਉੱਤੇ ਉਪਲਬੱਧ ਅੰਕੜਿਆਂ ’ਚ ਇਹ ਵੇਖਿਆ ਗਿਆ ਹੈ ਕਿ ਕਈ ਸੂਬਿਆਂ ਅਤੇ ਕੇਂਦਰ ਸ਼ਾਸਤ ਖੇਤਰਾਂ ’ਚ ਜਾਂਚ ’ਚ ਗਿਰਾਵਟ ਆਈ ਹੈ।

Leave a Reply

Your email address will not be published. Required fields are marked *