ਦੇਸ਼ ‘ਚ ਪਿਛਲੇ 24 ਘੰਟੇ ‘ਚ ਕੋਰੋਨਾ ਦੇ 2 ਲੱਖ 82 ਹਜ਼ਾਰ ਤੋਂ ਵੱਧ ਨਵੇਂ ਕੇਸ, 441 ਲੋਕਾਂ ਦੀ ਮੌਤ

covidpic/nawanpunjab.com

ਨਵੀਂ ਦਿੱਲੀ, 19 ਜਨਵਰੀ (ਬਿਊਰੋ)- ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਮਹਾਂਮਾਰੀ ਦੀ ਰਫ਼ਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਖ਼ਤਰਨਾਕ ਰੂਪ ਓਮੀਕ੍ਰੋਨ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ ‘ਚ ਪਿਛਲੇ 24 ਘੰਟੇ ‘ਚ ਕੋਰੋਨਾ ਵਾਇਰਸ ਦੇ 2 ਲੱਖ 82 ਹਜ਼ਾਰ 970 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 441 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਦੇ ਨਾਲ ਹੀ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਹੁਣ ਤੱਕ 8,961 ਮਾਮਲੇ ਸਾਹਮਣੇ ਆਏ ਹਨ। ਦੇਸ਼ ‘ਚ ਰੋਜ਼ਾਨਾ ਪੌਜ਼ੇਟੀਵਿਟੀ ਦਰ ਹੁਣ 15.13% ਹੈ। ਵੱਡੀ ਗੱਲ ਇਹ ਹੈ ਕਿ ਦੇਸ਼ ‘ਚ ਬੀਤੇ ਦਿਨ ਨਾਲੋਂ 44,952 ਵੱਧ ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨ ਕੋਰੋਨਾ ਵਾਇਰਸ ਦੇ 2,38,018 ਮਾਮਲੇ ਸਨ।

ਐਕਟਿਵ ਕੇਸ ਵੱਧ ਕੇ 18 ਲੱਖ 31 ਹਜ਼ਾਰ ਹੋਏ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ‘ਚ ਐਕਟਿਵ ਮਾਮਲਿਆਂ ਦੀ ਗਿਣਤੀ 18 ਲੱਖ 30 ਹਜ਼ਾਰ ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਂਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 4 ਲੱਖ 87 ਹਜ਼ਾਰ 202 ਹੋ ਗਈ ਹੈ। ਅੰਕੜਿਆਂ ਅਨੁਸਾਰ ਬੀਤੇ ਦਿਨ 1 ਲੱਖ 88 ਹਜ਼ਾਰ 157 ਲੋਕ ਠੀਕ ਹੋਏ ਸਨ, ਜਿਸ ਤੋਂ ਬਾਅਦ ਹੁਣ ਤੱਕ 3 ਕਰੋੜ 55 ਲੱਖ 83 ਹਜ਼ਾਰ 39 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।

Leave a Reply

Your email address will not be published. Required fields are marked *