ਚੰਡੀਗੜ੍ਹ, 13 ਜਨਵਰੀ (ਬਿਊਰੋ)- ਦੋ ਦਿਨਾਂ ਪੰਜਾਬ ਦੌਰੇ ‘ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਅੱਜ ਮੁਹਾਲੀ ‘ਚ ਪ੍ਰੈੱਸਵਾਰਤਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ‘ਆਪ’ ਪਾਰਟੀ ਚੋਣਾਂ ‘ਚ ਵੱਡੀ ਜਿੱਤ ਦਰਜ ਕਰੇਗੀ ਜਿਸ ਲਈ ਉਨ੍ਹਾਂ ਵੱਲੋਂ ਲੋਕਾਂ ਨੂੰ ਜੰਮ ਕੇ ਵੋਟ ਪਾਉਣ ਦੀ ਅਪੀਲ ਕੀਤੀ।
ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਣ ਦੇ ਸਵਾਲ ‘ਤੇ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਮੇਰੇ ਭਰਾ ਵਰਗੇ ਹਨ ਤੇ ਉਨ੍ਹਾਂ ਨੂੰ ਸੀਐਮ ਚਿਹਰਾ ਐਲਾਨਣ ਦੀ ਗੱਲ ਕੀਤੀ ਗਈ ਸੀ ਪਰ ਭਗਵੰਤ ਮਾਨ ਨੇ ਹੀ ਕਿਹਾ ਇਸ ‘ਚ ਜਨਤਾ ਦੀ ਰਾਏ ਲੈਣੀ ਚਾਹੀਦੀ ਹੈ। ਜਨਤਾ ਜੋ ਜਿੰਮੇਵਾਰੀ ਦੇਵੇਗੀ ਉਹ ਨਿਭਾਵਾਂਗੇ। ਭਗਵੰਤ ਮਾਨ ਨੇ ਕਿਹਾ ਕਿ ਬੰਦ ਕਮਰੇ ‘ਚ ਸੀਐਮ ਚਿਹਰਾ ਚੁਣਨ ਦੀ ਬਜਾਏ ਲੋਕਾਂ ਦੀ ਪਸੰਦ ਜਾਣ ਲੈਣੀ ਚਾਹੀਦੀ ਹੈ।
ਲੋਕਾਂ ਨੂੰ ਸੀਐਮ ਚੁਣਨ ਦਾ ਦਿੱਤਾ ਮੌਕਾ
ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੇ ਮਨਪਸੰਦ ਦਾ ਸੀਐਮ ਚਿਹਰਾ ਚੁਣਿਆ ਜਾਵੇਗਾ ਜਿਸ ਲਈ 70748-70748 ਨੰਬਰ ਜਾਰੀ ਕੀਤਾ ਗਿਆ ਹੈ। ਇਸ ‘ਤੇ ਐਸਐਮਐਸ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਜਾਂ ਕਾਲ ਰਿਕਾਰਡ ਕਰਕੇ ਆਪਣੀ ਰਾਏ ਦੇ ਸਕਦੀ ਹੈ।