ਨਵੀਂ ਦਿੱਲੀ,, 30 ਦਸੰਬਰ (ਬਿਊਰੋ)- ਦਿੱਲੀ ਵਿਚ 31 ਦਸੰਬਰ ਨੂੰ ਰਾਤ 9 ਵਜੇ ਤੋਂ ਬਾਅਦ ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ। ਸਟੇਸ਼ਨ ਤੋਂ ਆਖਰੀ ਰੇਲਗੱਡੀ ਦੇ ਰਵਾਨਗੀ ਤੱਕ ਯਾਤਰੀਆਂ ਦੇ ਦਾਖ਼ਲੇ ਦੀ ਇਜਾਜ਼ਤ ਹੋਵੇਗੀ |
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ | ਜ਼ਿਕਰਯੋਗ ਹੈ ਕਿ ਕੋਰੋਨਾ ਅਤੇ ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲੇ ਲਏ ਜਾ ਰਹੇ ਹਨ |